ਪੋਪ ਫ੍ਰਾਂਸਿਸ ਨੇ ਐਂਟੀ ਮਨੀ ਲਾਂਡਰਿੰਗ ਮਾਹਰਾਂ ਨੂੰ ਕੀਤੀ ਇਹ ਅਪੀਲ
Friday, Oct 09, 2020 - 12:23 PM (IST)
ਰੋਮ (ਬਿਊਰੋ): ਪੋਪ ਫ੍ਰਾਂਸਿਸ ਨੇ ਯੂਰਪ ਦੇ ਐਂਟੀ ਮਨੀ ਲਾਂਡਰਿੰਗ ਮਾਹਰਾਂ ਨੂੰ ਕਿਹਾ ਹੈ ਕਿ ਵੈਟੀਕਨ ਸਾਫ-ਸੁਥਰੀ ਅਰਥਵਿਵਸਥਾ ਦੇ ਹੱਕ ਵਿਚ ਹੈ। ਇਸ ਲਈ ਉਹ ਚੰਦੇ ਵਿਚ ਮਿਲਣ ਵਾਲੀ ਰਾਸ਼ੀ ਅਤੇ ਧਾਰਮਿਕ ਸਥਾਨ ਵਿਚ ਹੋਣ ਵਾਲੀ ਹੋਰ ਤਰ੍ਹਾਂ ਦੀ ਆਮਦਨ ਦਾ ਸਾਫ-ਸੁਥਰਾ ਖਾਤਾ ਤਿਆਰ ਕਰਨ। ਨਾਲ ਹੀ ਘਪਲੇ ਦੇ ਖਦਸ਼ੇ ਤੋਂ ਵੀ ਪਰਦਾ ਚੁੱਕਣ। ਪੋਪ ਨੇ ਮਾਹਰਾਂ ਦੇ ਦਲ ਨਾਲ ਅਪੋਸਟਸੋਟਲਿਕ ਪੈਲਸ ਦੀ ਲਾਇਬ੍ਰੇਰੀ ਵਿਚ ਮੁਲਾਕਾਤ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪੋਪ ਨੇ ਇਸ ਤਰ੍ਹਾਂ ਨਾਲ ਕਿਸੇ ਜਾਂਚ ਦਲ ਨੂੰ ਬੁਲਾ ਕੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਕਹੀ ਹੈ।
ਪੜ੍ਹੋ ਇਹ ਅਹਿਮ ਖਬਰ- POK ਦੀ ਜੇਲ੍ਹ 'ਚ ਬੰਦ ਦਰਜਨਾਂ ਰਾਜਨੀਤਕ ਕਾਰਕੁੰਨ, ਰਿਹਾਈ ਲਈ ਜ਼ੋਰਦਾਰ ਪ੍ਰਦਰਸ਼ਨ
ਪੋਪ ਨੇ ਵੈਟੀਕਨ ਨੂੰ ਮਿਲਣ ਵਾਲੇ ਚੰਦੇ-ਦਾਨ ਅਤੇ ਉਸ ਦੇ ਨਿਵੇਸ਼ ਵਿਚ ਗੜਬੜੀ ਹੋਣ ਦੀ ਚਰਚਾ ਦੇ ਬਾਅਦ ਇਸ ਤਰ੍ਹਾਂ ਦਾ ਕਦਮ ਚੁੱਕਿਆ। ਪੋਪ ਨੇ ਕਿਹਾ,''ਪ੍ਰਭੂ ਯੀਸ਼ੂ ਨੇ ਪੂਜਾ ਸਥਲ ਨੂੰ ਵਪਾਰੀਆਂ ਤੋਂ ਮੁਕਤ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਉਹ ਵੀ ਉਸੇ 'ਤੇ ਕੰਮ ਕਰ ਰਹੇ ਹਨ। ਪੋਪ ਨੇ ਇਸ ਮੁਲਾਕਾਤ ਵਿਚ ਕਿਸੇ ਖਾਸ ਘਪਲੇ ਦਾ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਨੇ ਵੈਟੀਕਨ ਦੀ ਸਾਫ-ਸੁਥਰੀ ਅਰਥਵਿਵਸਥਾ 'ਤੇ ਜ਼ੋਰ ਦਿੱਤਾ ਅਤੇ ਉਸ ਦੀ ਸਥਾਪਨਾ ਦੇ ਲਈ ਜਾਂਚਦ ਲ ਨਾਲ ਸਹਿਯੋਗ ਦੀ ਅਪੀਲ ਕੀਤੀ।