ਇਟਲੀ ਦੇ ਸ਼ਹਿਰ ਤੈਰਾਚੀਨਾ 'ਚ 27 ਮਈ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

05/26/2018 8:00:38 AM


ਮਿਲਾਨ, (ਸਾਬੀ ਚੀਨੀਆ)—ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆ ਨੂੰ ਧਿਆਨ 'ਚ ਰੱਖਦਿਆਂ ਹੋਇਆ ਗੁਰਦੁਆਰਾ ਸਿੰਘ ਸਭਾ
ਸੰਨਵੀਤੋ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ 'ਚ ਰਹਿੰਦੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਵਿਸ਼ਾਲ ਨਗਰ ਕੀਰਤਨ ਇੱਥੋ ਦੇ ਸ਼ਹਿਰ ਤੈਰਾਚੀਨਾ ਵਿਖੇ 27 ਮਈ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਵਿਚ ਰੱਖਕੇ ਕਰਵਾਏ ਜਾ ਰਹੇ ਨਗਰ ਕੀਰਤਨ ਵਿਚ ਪ੍ਰਸਿੱਧ ਕਵੀਸ਼ਰ ਭਾਈ ਸਰਬਜੀਤ ਸਿੰਘ ਮਾਕਣਪੁਰ ਅਤੇ ਸਤਪਾਲ ਸਿੰਘ ਗਰਚਾ ਦੇ ਜੱਥੇ ਤੋਂ ਇਲਾਵਾ ਪੁੱਜ ਰਹੇ ਹੋਰ ਰਾਗੀ ਢਾਡੀ ਸਿੰਘ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਉਣਗੇ ।

ਇਸ ਦੌਰਾਨ ਗਤਕੇ ਵਾਲੇ ਸਿੰਘਾਂ ਵਲੋ ਖਾਲਸੇ ਦੀ ਚੜ੍ਹਦੀ ਕਲਾ ਨੂੰ ਪ੍ਰਤੀਕ ਸ਼ਾਸ਼ਤਰ ਵਿੱਦਿਆ ਦੇ ਜੌਹਰ ਵੀ ਵਿਖਾਏ ਜਾਣਗੇ ਤੇ ਸੇਵਾਦਾਰਾਂ ਵੱਲੋਂ ਦੂਰਦੁਰਾਡੇ ਤੋ ਪੁੱਜ ਰਹੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਦੱਸਣਯੋਗ ਹੈ ਕਿ ਸਿੱਖ ਸੰਗਤ ਵਿਚ ਜੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਨਗਰ ਕੀਰਤਨਲਈ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ , ਉਥੇ ਨਗਰ ਕੀਰਤਨ ਨੂੰ ਚੜ੍ਹਦੀ ਕਲਾ 'ਚ ਕਰਵਾਉਣ ਲਈ ਸਾਰੀਆਂ ਲੋੜੀਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।


Related News