ਇਟਲੀ ''ਚ ਕੋਰੋਨਾ ਦਾ ਕਹਿਰ, ''ਜਾਦੁਈ ਖੂਹ'' ਨੇ ਬਚਾਇਆ ਇਹ ਪਿੰਡ

04/02/2020 5:55:19 PM

ਰੋਮ (ਬਿਊਰੋ): ਕੋਵਿਡ-19 ਕਾਰਨ ਇਟਲੀ ਵਿਚ ਕਰੀਬ 13 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ 1 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ। ਇਹਨਾਂ ਅੰਕੜਿਆਂ ਨਾਲ ਪੂਰਾ ਇਟਲੀ ਹੈਰਾਨ-ਪਰੇਸ਼ਾਨ ਹੈ। ਮੈਡੀਕਲ ਅਧਿਕਾਰੀਆਂ ਅਤੇ ਸਰਕਾਰ ਦੀ ਨੀਂਦ ਉੱਡੀ ਹੋਈ ਹੈ। ਇਸ ਵਿਚ ਇਟਲੀ ਦਾ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਕੋਰੋਨਾਵਾਇਰਸ ਹਾਲੇ ਤੱਕ ਪਹੁੰਚ ਨਹੀਂ ਪਾਇਆ ਹੈ। ਇੱਥੇ ਸਾਰੇ ਲੋਕ ਸੁਰੱਖਿਅਤ ਹਨ। ਇਸ ਜਗ੍ਹਾ ਦਾ ਨਾਮ ਮੋਂਤਾਲਦੋ ਤੋਰੀਨੀਜ਼ (Montaldo Torinese) ਹੈ। ਇਹ ਇਕ ਪਿੰਡ ਹੈ ਜੋ ਇਟਲੀ ਦੇ ਪੂਰਬੀ ਇਲਾਕੇ ਪਿਓਦਮੋਂਟ ਦੇ ਤੁਰੀਨ ਸ਼ਹਿਰ ਦੇ ਅੰਦਰ ਆਉਂਦਾ ਹੈ। 

PunjabKesari

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਪਿੰਡ ਵਿਚ ਸਾਫ ਪਾਣੀ ਅਤੇ ਹਵਾ ਦੇ ਕਾਰਨ ਕੋਰੋਨਾ ਇੱਥੇ ਪਹੁੰਚ ਨਹੀਂ ਸਕਿਆ। ਇਸ ਪਿੰਡ ਵਿਚ ਕੁੱਲ 720 ਲੋਕ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਦਾ ਪਾਣੀ ਜਾਦੁਈ ਹੈ। ਇਸ ਲਈ ਹਾਲੇ ਤੱਕ ਇੱਥੇ ਕੋਰੋਨਾ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਸ ਪਾਣੀ ਨਾਲ ਸਾਲ 1800 ਵਿਚ ਨੈਪੋਲੀਅਨ ਬੋਨਾਪਾਰਟ ਦੇ ਫੌਜੀਆਂ ਦਾ ਨਿਮੋਨੀਆ ਠੀਕ ਹੋਇਆ ਸੀ। ਨੈਪੋਲੀਅਨ ਦੀ ਫੌਜ ਨੇ ਇੱਥੇ 1800 ਦੇ ਜੂਨ ਮਹੀਨੇ ਵਿਚ ਕੈਂਪ ਲਗਾਇਆ ਸੀ। ਮੋਂਤਾਲਦੋ ਤੋਰੀਨੀਜ਼ ਪਿੰਡ ਤੁਰੀਨ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਹੈ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਤੁਰੀਨ ਸ਼ਹਿਰ ਵਿਚ ਕੋਰੋਨਾ ਦੇ 3600 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਪਿਓਦਮੋਂਟ ਦੀ ਹਾਲਤ ਖਰਾਬ ਹੈ। ਇੱਥੇ 8,200 ਤੋਂ ਵਧੇਰੇ ਲੋਕ ਕੋਰੋਨਾਵਾਇਰਸ ਦੀ ਚਪੇਟ ਵਿਚ ਹਨ ਪਰ ਮੋਂਤਾਲਦੋ ਤੋਰੀਨੀਜ਼ ਵਿਚ ਇਕ ਵੀ ਮਾਮਲਾ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ- 'ਜਿਹੜਾ ਲੌਕਡਾਊਨ ਤੋੜੇ ਉਸ ਨੂੰ ਗੋਲੀ ਮਾਰ ਦਿਓ' 

PunjabKesari

ਇਸ ਪਿੰਡ ਦੇ ਬਾਰੇ ਵਿਚ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਹਨ।ਇਕ ਕਹਾਣੀ ਮੁਤਾਬਕ ਇਸ ਪਿੰਡ ਦੇ ਖੂਹ ਵਿਚੋਂ ਨਿਕਲਣ ਵਾਲੇ ਪਾਣੀ ਨਾਲ ਨੈਪੋਲੀਅਨ ਦੀ ਫੌਜ ਦਾ ਨਿਮੋਨੀਆ ਠੀਕ ਹੋਇਆ ਸੀ। ਇੱਥੋਂ ਦੀ ਖੂਬਸੂਰਤੀ ਅਦਭੁੱਤ ਹੈ। ਪਿਓਦਮੋਂਟ ਦੇ ਮੇਅਰ ਸਰਗੇਈ ਗਿਓਤੀ ਨੇ ਦੱਸਿਆ,''ਮੋਂਤਾਲਦੋ ਤੋਰੀਨੀਜ਼ ਦੀ ਸਾਫ ਹਵਾ ਅਤੇ ਖੂਹ ਦੇ ਪਾਣੀ ਨਾਲ ਇੱਥੋਂ ਦੇ ਲੋਕ ਹੁਣ ਤੱਕ ਸੁਰੱਖਿਅਤ ਬਚੇ ਹੋਏ ਹਨ।'' ਸਰਗੇਈ ਨੇ ਦੱਸਿਆ ਕਿ ਇਸ ਪਿੰਡ ਵਿਚ ਕਈ ਲੋਕ ਤੁਰੀਨ ਸ਼ਹਿਰ ਜਾਂਦੇ ਹਨ।ਤੁਰੀਨ ਵਿਚ ਕੋਰੋਨਾ ਦਾ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਪਰ ਇਸ ਪਿੰਡ ਦੇ ਲੋਕ ਉੱਥੋਂ ਵਾਪਸ ਆਉਣ ਦੇ ਬਾਅਦ ਵੀ ਸਿਹਤਮੰਦ ਹਨ।ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਇਨਫੈਕਸ਼ਨ ਨਹੀਂ ਹੈ। ਭਾਵੇਂਕਿ ਇਸ ਦੇ ਬਾਵਜੂਦ ਮੋਂਤਾਲਦੋ ਤੋਰੀਨੀਜ਼ ਪਿੰਡ ਵਿਚ ਮੇਅਰ ਸਰਗੇਈ ਨੇ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਹਨ। ਕੋਰੋਨਾਵਾਇਰਸ ਦੇ ਬਾਰੇ ਵਿਚ ਦੱਸਿਆ ਗਿਆ ਹੈ ਤਾਂ ਜੋ ਲੋਕ ਇਸ ਮਹਾਮਾਰੀ ਦੇ ਬਾਰੇ ਵਿਚ ਜਾਗਰੂਕ ਹੋ ਜਾਣ। ਸਰਗੇਈ ਨੇ ਦੱਸਿਆ ਕਿ ਇੱਥੋਂ ਦੇ ਲੋਕਾਂ ਦੀ ਜੀਵਨਸ਼ੈਲੀ ਬਹੁਤ ਸਧਾਰਨ ਅਤੇ ਸਿਹਤਮੰਦ ਹੈ। ਇੱਥੋਂ ਦੇ ਲੋਕ ਕਿਸੇ ਵੀ ਤਰ੍ਹਾਂ ਗੰਦਗੀ ਪਸੰਦ ਨਹੀਂ ਕਰਦੇ। ਭਾਵੇਂ ਉਹ ਖੁਦ ਦੀ ਹੋਵੇ ਜਾਂ ਪਿੰਡ ਦੀ।


Vandana

Content Editor

Related News