ਇਟਲੀ : ਪਾਬੰਦੀਆਂ ''ਚ ਰਾਹਤ ਤੋਂ ਇਕ ਦਿਨ ਪਹਿਲਾਂ ਦਰਜ ਹੋਈਆਂ ਸਭ ਤੋਂ ਘੱਟ ਮੌਤਾਂ

Monday, May 18, 2020 - 02:31 PM (IST)

ਇਟਲੀ : ਪਾਬੰਦੀਆਂ ''ਚ ਰਾਹਤ ਤੋਂ ਇਕ ਦਿਨ ਪਹਿਲਾਂ ਦਰਜ ਹੋਈਆਂ ਸਭ ਤੋਂ ਘੱਟ ਮੌਤਾਂ

ਰੋਮ- ਇਟਲੀ ਵਿਚ ਪਾਬੰਦੀਆਂ ਵਿਚ ਰਾਹਤ ਦਿੱਤੇ ਜਾਣ ਤੋਂ ਇਕ ਦਿਨ ਪਹਿਲਾਂ ਦੇਸ਼ ਵਿਚ ਮਾਰਚ ਤੋਂ ਹੁਣ ਤੱਕ ਸਭ ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਟਲੀ ਵਿਚ ਸੋਮਵਾਰ ਤੋਂ ਪਾਬੰਦੀਆਂ ਵਿਚ ਰਾਹਤ ਦੇਣ ਦੀ ਗੱਲ ਆਖੀ ਗਈ ਸੀ, ਜਿਸ ਦੇ ਮੱਦੇਨਜ਼ਰ ਇਹ ਇਕ ਵੱਡੀ ਅਤੇ ਅਹਿਮ ਖਬਰ ਬਣ ਕੇ ਸਾਹਮਣੇ ਆਈ ਹੈ।

ਪਾਬੰਦੀਆਂ ਵਿਚ ਰਾਹਤ ਦਿੱਤੇ ਜਾਣ ਤੋਂ ਇਕ ਦਿਨ ਪਹਿਲਾਂ ਇਟਲੀ ਵਿਚ ਸਭ ਤੋਂ ਘੱਟ 145 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਅੰਕੜਾ ਲਾਕਡਾਊਨ ਲਗਾਉਣ ਦੇ ਬਾਅਦ ਸਭ ਤੋਂ ਘੱਟ ਹੈ। ਹੁਣ ਇੱਥੇ ਹਰ ਰੋਜ਼ ਹੋਣ ਵਾਲੀਆਂ ਮੌਤਾਂ ਵਿਚ ਕਮੀ ਆ ਰਹੀ ਹੈ। ਉੱਥੇ ਹੀ, 24 ਘੰਟਿਆਂ ਵਿਚ 675 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ 4 ਮਾਰਚ ਦੇ ਬਾਅਦ ਸਭ ਤੋਂ ਘੱਟ ਹੈ। ਇਕ ਦਿਨ ਪਹਿਲਾਂ ਸ਼ਨੀਵਾਰ ਨੂੰ 875 ਨਵੇਂ ਕੇਸ ਮਿਲੇ ਸਨ, ਜਦਕਿ 153 ਮੌਤਾਂ ਹੋਈਆਂ ਸਨ। 
ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਕੁੱਲ 31,908 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।ਇਟਲੀ ਦਾ ਰਾਸ਼ਟਰੀ ਲਾਕਡਾਊਨ ਯੂਰਪ ਵਿਚ ਸਭ ਤੋਂ ਪਹਿਲਾਂ 10 ਮਾਰਚ ਨੂੰ ਲਾਗੂ ਹੋਇਆ।


author

Lalita Mam

Content Editor

Related News