ਇਟਲੀ: NRI ਸਭਾ ਪੰਜਾਬ ਦੀ ਚੋਣ ਜਿੱਤੇ ਕ੍ਰਿਪਾਲ ਸਿੰਘ ਸਹੋਤਾ

Wednesday, Mar 11, 2020 - 01:46 PM (IST)

ਇਟਲੀ: NRI ਸਭਾ ਪੰਜਾਬ ਦੀ ਚੋਣ ਜਿੱਤੇ ਕ੍ਰਿਪਾਲ ਸਿੰਘ ਸਹੋਤਾ

ਮਿਲਾਨ , (ਸਾਬੀ ਚੀਨੀਆ)— ਐੱਨ. ਆਰ. ਆਈ. ਸਭਾ ਪੰਜਾਬ ਦੀ ਦੋ ਸਾਲ ਲਈ ਹੋਈ ਚੋਣ ਵਿਚ ਅਮਰੀਕਾ ਤੋਂ ਕ੍ਰਿਪਾਲ ਸਿੰਘ ਸਹੋਤਾ ਦੇ ਚੋਣ ਜਿੱਤਣ 'ਤੇ ਵਿਦੇਸ਼ਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਸ. ਕ੍ਰਿਪਾਲ ਸਿੰਘ ਸਹੋਤਾ ਦੇ ਐੱਨ. ਆਰ. ਆਈ. ਸਭਾ ਦੇ ਪੰਜਾਬ ਦੇ ਪ੍ਰਧਾਨ ਬਣਨ 'ਤੇ ਕਾਂਗਰਸੀ ਆਗੂ ਸੁਰਿੰਦਰ ਰਾਣਾ, ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਸ. ਕਰਮਜੀਤ ਸਿੰਘ ਢਿੱਲੋ ਮਨਬੀਰ ਸਿੰਘ ਢਿੱਲੋ, ਬਿੱਟੂ ਬੱਲੋਵਾਲ , ਇੰਦਰਦੀਪ ਸਿੰਘ ਤੂਰ, ਸੁਰਜੀਤ ਸਿੰਘ ਬਿੰਦਰਾ ਆਦਿ ਨੇ ਉਨ੍ਹਾਂ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਰਾਣਾ ਅਤੇ ਕਰਮਜੀਤ ਸਿੰਘ ਢਿੱਲੋ ਨੇ ਸਾਂਝੇ ਤੌਰ 'ਤੇ ਆਖਿਆ ਕਿ ਕ੍ਰਿਪਾਲ ਸਹੋਤਾ ਤੋਂ ਪ੍ਰਵਾਸੀ ਵੀਰਾਂ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਤੇ ਆਸ ਕਰਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦੇ ਸਾਰੇ ਲੋੜੀਂਦੇ ਹੱਲ ਕਰਨਗੇ।


Related News