ਇਟਲੀ : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 6 ਅਪ੍ਰੈਲ ਨੂੰ

Friday, Mar 22, 2019 - 10:38 AM (IST)

ਇਟਲੀ : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 6 ਅਪ੍ਰੈਲ ਨੂੰ

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਦੀ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਵਿਚੈਂਸਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ 6 ਅਪ੍ਰੈਲ ਨੂੰ ਸਜਾਇਆ ਜਾਵੇਗਾ।ਨਗਰ ਕੀਰਤਨ ਦਾ ਆਰੰਭ ਵਿਚੈਂਸਾ ਸ਼ਹਿਰ ਦੀ ਐਰੋ ਸਪਿਨ ਮਾਰਕੀਟ ਦੇ ਨੇੜਿਓਂ ਤੋਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਖਾਲਸਈ ਰਵਾਇਤਾਂ ਤੇ ਸਿੱਖੀ ਸਿਧਾਂਤਾਂ ਦੇ ਮੁਤਾਬਕ ਹੋਵੇਗਾ।

ਰਾਗੀ ਢਾਡੀ ਤੇ ਕਵੀਸ਼ਰੀ ਜੱਥਿਆਂ ਦੁਆਰਾ ਵਡਮੁੱਲਾ ਇਤਿਹਾਸ ਸਰਵਣ ਕਰਵਾਇਆ ਜਾਵੇਗਾ ਅਤੇ ਗਤਕਾ ਪਾਰਟੀ ਦੁਆਰਾ ਗਤਕੇ ਦੇ ਜੌਹਰ ਦਿਖਾਏ ਜਾਣਗੇ।ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਮਿਆਣੀ, ਮੀਤ ਪ੍ਰਧਾਨ ਭਾਈ ਪ੍ਰੇਮ ਸਿੰਘ, ਸੈਕਟਰੀ ਭਾਈ ਬਲਜੀਤ ਸਿੰਘ ਨਾਰੰਗਪੁਰ, ਮੀਤ ਸੈਕਟਰੀ ਭਾਈ ਰਵਿੰਦਰ ਸਿੰਘ, ਖਜਾਨਚੀ ਭਾਈ ਮਨਜੀਤ ਸਿੰਘ, ਭਾਈ ਦਲਜੀਤ ਸਿੰਘ, ਸਤਬੀਰ ਸਿੰਘ, ਕਰਮਜੀਤ ਸਿੰਘ, ਬਲਬੀਰ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ ਲਵਲੀ ਆਦਿ ਦੁਆਰਾ ਸਮੂਹ ਸੰਗਤ ਨੂੰ ਇਸ ਮਹਾਨ ਨਗਰ ਕੀਰਤਨ ਵਿਚ ਵਧ ਚੜ੍ਹ ਕੇ ਪਹੁੰਚਣ ਲਈ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ।


author

Vandana

Content Editor

Related News