ਇਟਲੀ : ਘਰ 'ਚ ਧਮਾਕੇ ਕਾਰਨ ਝੁਲਸਿਆ ਪ੍ਰਵਾਸੀ ਭਾਰਤੀ, ਲੜ ਰਿਹੈ ਜ਼ਿੰਦਗੀ ਤੇ ਮੌਤ ਦੀ ਲੜਾਈ
Saturday, May 18, 2024 - 04:55 PM (IST)
ਰੋਮ(ਕੈਂਥ) - ਇਹ ਗੱਲ ਬਿਲਕੁੱਲ ਦਰੁੱਸਤ ਹੈ ਕਿ ਰਸੋਈ ਦਾ ਕੰਮ ਕਰਦਿਆਂ ਬੰਦੇ ਨੂੰ ਪੂਰੀ ਤਰ੍ਹਾਂ ਚੌਕਸੀ ਵਰਤਣੀ ਚਾਹੀਦੀ ਹੈ ਨਹੀਂ ਤਾਂ ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਅਜਿਹੀ ਹੀ ਇੱਕ ਘਟਨਾ ਇਟਲੀ ਦੇ ਸੂਬੇ ਕਲਾਬਰੀਆ ਦੇ ਸ਼ਹਿਰ ਰਿਜੋਕਲਾਬਰੀਆ ਵਿਖੇ ਦੇਖਣ ਨੂੰ ਮਿਲੀਆ ਜਿੱਥੇ ਇੱਕ ਪੰਜਾਬੀ ਭਾਰਤੀ ਤੋਂ ਘਰ ਵਿੱਚ ਗੈੱਸ ਸਿਲੰਡਰ ਥੋੜ੍ਹਾ ਖੁੱਲਾ ਰਹਿ ਗਿਆ ਜਿਸ ਨਾਲ ਕਿ ਇੱਕ ਵੱਡਾ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ : ਤੰਬਾਕੂ ਨਿਰਮਾਤਾਵਾਂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਹੋਇਆ ਲਾਜ਼ਮੀ, ਅਸਫ਼ਲ ਰਹਿਣ 'ਤੇ ਲੱਗੇਗਾ ਮੋਟਾ ਜੁਰਮਾਨਾ
ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਵਾਸੀ ਪਟਿਆਲਾ ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਰਿਜੋਕਲਾਬਰੀਆ ਕਰਿਆਨਾ ਸਟੋਰ ਚਲਾਉਂਦੇ ਹਨ ਤੇ ਘਰ ਵਿੱਚ ਇੱਕਲੇ ਹੀ ਰਹਿੰਦੇ। ਨਿਰਮਲ ਸਿੰਘ ਦਾ ਪਰਿਵਾਰ ਪੰਜਾਬ ਵਿਚ ਹੀ ਰਹਿ ਰਿਹਾ ਹੈ ਅਤੇ ਬੱਚੇ ਵੀ ਉੱਥੇ ਹੀ ਪੜ੍ਹਾਈ ਕਰ ਰਹੇ ਹਨ। ਕਰੀਬ 10-15 ਦਿਨ ਪਹਿਲਾਂ ਹੀ ਨਿਰਮਲ ਸਿੰਘ ਆਪਣੇ ਪਰਿਵਾਰ ਨੂੰ ਮਿਲ ਵਾਪਸ ਇਟਲੀ ਆਇਆ ਸੀ। ਇੱਥੇ ਆਉਂਦੇ ਹੀ ਉਹ ਆਪਣੀ ਦੁਕਾਨ ਦੇ ਕੰਮ-ਕਾਜ ਵਿੱਚ ਰੁੱਝ ਗਏ। ਬੀਤੇ ਦਿਨ ਜਦੋਂ ਇਹ ਘਰੋਂ ਤਿਆਰ ਹੋ ਦੁਕਾਨ ਨੂੰ ਗਏ ਤਾਂ ਇਹਨਾਂ ਕੋਲੋਂ ਗੈੱਸ ਸਿਲੰਡਰ ਦਾ ਮੂੰਹ ਥੋੜ੍ਹਾ ਢਿੱਲਾ ਰਹਿ ਗਿਆ ਜਿਸ ਕਾਰਨ ਸਾਰਾ ਦਿਨ ਇਹ ਗੈੱਸ ਹੋਲੀ-ਹੋਲੀ ਰਿਸਦੀ ਰਹੀ ਤੇ ਜਦੋਂ ਨਿਰਮਲ ਸਿੰਘ ਰਾਤ ਨੂੰ ਦੁਕਾਨ ਤੋਂ ਘਰ ਆਇਆ ਤਾਂ ਘਰ ਦੀ ਲਾਈਟ ਜਗਾਉਂਦੇ ਹੀ ਵੱਡਾ ਧਮਾਕਾ ਹੋ ਗਿਆ। ਇਸ ਕਾਰਨ ਨਿਰਮਲ ਸਿੰਘ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ।
ਇਹ ਵੀ ਪੜ੍ਹੋ : ਮ੍ਰਿਤਕ ਰਿਸ਼ਤੇਦਾਰਾਂ ਦਾ ਵਰਚੁਅਲ ਅਵਤਾਰ ਬਣਾਉਣ ਦਾ ਵਧਿਆ ਰੁਝਾਨ, ਲੋਕ ਖਰਚ ਰਹੇ ਹਨ ਲੱਖਾਂ ਰੁਪਏ
ਘਟਨਾ ਦੀ ਜਾਣਕਾਰੀ ਮਿਲਦੇ ਹੀ ਅੰਬੂਲੈਂਸ ਆ ਗਈ।ਗੈੱਸ ਸਿਲੰਡਰ ਦਾ ਧਮਾਕਾ ਇੰਨਾ ਜਬਰਦਸਤ ਸੀ ਕਿ ਕਮਰੇ ਦੀਆਂ ਕੰਧਾਂ ਦਾ ਸੀਮੈਂਟ ਤੇ ਟਾਈਲਾਂ ਵਗੈਰਾ ਡਿੱਗ ਪਈਆਂ। ਇਸ ਘਟਨਾ ਵਿੱਚ ਨਿਰਮਲ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਹੜਾ ਕਿ ਇਸ ਸਮੇਂ ਪਲੇਰਮੋ ਦੇ ਹਸਤਪਾਲ ਵਿਖੇ ਜਿੰਦਗੀ ਅਤੇ ਮੌਤ ਨਾਲ ਲੜ੍ਹਦਾ ਜ਼ੇਰੇ ਇਲਾਜ਼ ਹੈ। ਇਟਲੀ ਰਹਿਣ ਬਸੇਰਾ ਕਰਦੇ ਭਾਰਤੀਆਂ ਨੂੰ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਹੋਣ ਦੀ ਅਹਿਮ ਲੋੜ ਹੈ ਕਿਉਂਕਿ ਥੋੜੀ ਜਿਹੀ ਲਾਪ੍ਰਵਾਹੀ ਤੁਹਾਡੇ ਲਈ ਵੱਡੀ ਮੁਸੀਬਤ ਬਣ ਸਕਦੀ ਹੈ।
ਇਹ ਵੀ ਪੜ੍ਹੋ : ਤੂਫਾਨੀ ਤੇਜ਼ੀ ਨਾਲ ਦੌੜੇਗਾ ਭਾਰਤ! ਸੰਯੁਕਤ ਰਾਸ਼ਟਰ ਨੇ ਬਦਲਿਆ ਵਾਧਾ ਦਰ ਦਾ ਅੰਦਾਜ਼ਾ
ਇਹ ਵੀ ਪੜ੍ਹੋ : ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8