ਇਟਲੀ 'ਚ ਭਾਈਚਾਰੇ ਵੱਲੋਂ ਮਨਾਈ ਗਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਮਹਾ ਗਠਜੋੜ ਦੀ ਖੁਸ਼ੀ

Tuesday, Jun 15, 2021 - 05:01 PM (IST)

ਇਟਲੀ 'ਚ ਭਾਈਚਾਰੇ ਵੱਲੋਂ ਮਨਾਈ ਗਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਮਹਾ ਗਠਜੋੜ ਦੀ ਖੁਸ਼ੀ

ਰੋਮ (ਕੈਂਥ): ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਹੋਏ ਮਹਾ ਗਠਜੋੜ ਦੀ ਖੁਸ਼ੀ ਨੂੰ ਇਟਲੀ ਦੇ ਭਾਰਤੀ ਭਾਈਚਾਰੇ ਨਾਲ ਸਾਂਝਾ ਕਾਰਨ ਲਈ ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਸਹਿਰ ਲੋਨੀਗੋ ਅਤੇ ਵਿਰੋਨਾ ਦੇ ਸਹਿਰ ਸੰਨਬੋਨੀਫਾਚੋ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਮਰਥਕਾਂ ਦੀਆਂ ਦੋ ਵੱਖ-ਵੱਖ ਇੱਕਠ ਕਰਕੇ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿਚ ਬਹੁਜਨ ਸਮਾਜ਼ ਪਾਰਟੀ ਅਤੇ ਅਕਾਲੀ ਦਲ ਦੇ ਸਮਰਥਕ ਬਹੁ-ਗਿਣਤੀ ਵਿੱਚ ਹੁੰਮਹੁੰਮਾ ਕੇ ਪਹੁੰਚੇ।ਦੋਵੇਂ ਪਾਰਟੀਆਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। 

ਇਨ੍ਹਾਂ ਦੋਵੇਂ ਹੀ ਪਾਰਟੀਆਂ ਦੇ ਸਮਰਥਕਾਂ ਨੇ ਗੱਠਜੋੜ ਨੂੰ ਸਿਰੇ ਚੜ੍ਹਾਉਣ ਅਤੇ 2022 ਦੀਆਂ ਚੋਣਾਂ ਵੱਧ ਤੋਂ ਵੱਧ ਸੀਟਾਂ ਜਿਤਾ ਕੇ ਇਸ ਗੱਠਜੋੜ ਦੀ ਸਰਕਾਰ 2022 ਵਿਚ ਲਿਆਉਣ ਲਈ ਤਹੱਈਆ ਕੀਤਾ ਗਿਆ।ਇਸ ਮੌਕੇ  ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ. ਵਿੰਗ ਇਟਲੀ ਪ੍ਰਧਾਨ ਜਗਵੰਤ ਸਿੰਘ ਲਹਿਰਾ ਤੇ ਇਟਲੀ ਦੇ ਉੱਘੇ ਬਸਪਾ ਸਮਰਥਕ ਗਿਆਨ ਚੰਦ ਸੂਦ ਨੇ ਬੀਤੇ ਦਿਨ ਕਾਂਗਰਸ ਪਾਰਟੀ ਦੇ ਐਮ ਪੀ ਰਵਨੀਤ ਸਿੰਘ ਬਿੱਟੂ ਵੱਲੋਂ ਬਹੁਜਨ ਸਮਾਜ ਪਾਰਟੀ ਪ੍ਰਤੀ ਦਿੱਤੇ ਮਨੂੰਵਾਦੀ ਵਿਚਾਰਧਾਰਾ ਵਾਲੇ ਹੇਠਲੇ ਪੱਧਰ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ। ਲਹਿਰਾ ਨੇ ਕਿਹਾ ਕਿ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇਖ ਇੱਕਲੇ ਬਿੱਟੂ ਹੀ ਨਹੀ ਸਗੋਂ ਹੋਰ ਵੀ ਬਹੁਤ ਲੋਕਾਂ ਦੇ ਅੰਦਰ ਭਾਂਬੜ ਮੱਚਿਆ ਹੋਇਆ ਹੈ ਜਿਸ ਕਾਰਨ ਇਹ ਲੋਕ ਆਪਣਾ ਆਪਾ ਖੋਹ ਉਲਟੇ -ਪੁਲਟੇ ਬਿਆਨਾਂ ਨਾਲ ਆਪਣੀ ਛੋਟੀ ਤੇ ਮਨੂੰਵਾਦੀ ਸੋਚ ਦਾ ਸਬੂਤ ਦੇ ਰਹੇ ਹਨ ਪਰ ਪੰਜਾਬ ਦਾ ਬਹੁਜਨ ਸਮਾਜ ਬਿੱਟੂ ਨੂੰ ਉਸ ਦੀ ਕੀਤੀ ਗੁਸਤਾਖ਼ੀ ਦਾ ਬਣਦਾ ਹਰਜਾਨਾ ਜ਼ਰੂਰ ਦੇਵੇਗਾ।

ਪੜ੍ਹੋ ਇਹ ਅਹਿਮ ਖਬਰ-  ਬ੍ਰਿਟੇਨ ਅਤੇ ਆਸਟ੍ਰੇਲੀਆ ਬ੍ਰੈਗਜ਼ਿਟ ਤੋਂ ਬਾਅਦ ਵਪਾਰ ਦੀਆਂ ਜਿਆਦਾਤਰ ਸ਼ਰਤਾਂ 'ਤੇ ਹੋਏ ਸਹਿਮਤ

ਬਿੱਟੂ ਵਿਧਾਨ ਸਭਾ ਚੋਣਾਂ ਵਿੱਚ ਇਸ ਮਹਾਗੁਸਤਾਖੀ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ।ਇਸ ਗਠਜੋੜ ਖੁਸ਼ੀ ਇੱਕਠ ਮੌਕੇ ਜਗਜੀਤ ਸਿੰਘ, ਲਖਵਿੰਦਰ ਸਿੰਘ ਡੋਗਰਾਂਵਾਲ,ਗੁਰਚਰਨ ਸਿੰਘ ਭੂੰਗਰਨੀ,ਹਰਦੀਪ ਸਿੰਘ ਬਾਦਲ,ਕਮਲਜੀਤ ਸਿੰਘ ,ਬਲਜੀਤ ਸਿੰਘ,ਸਤਨਾਮ ਸਿੰਘ ਸੱਤੀ,ਪਰਮਜੀਤ ਸਿੰਘ ਪੰਮਾ,ਕੁਲਦੀਪ ਸਿੰਘ ,ਸਾਜਨ ਸਿੰਘ,ਸਰਬਜੀਤ ਵਿਰਕ ,ਕੈਲਾਸ਼ ਬੰਗੜ ਜੀਤ ਰਾਮ ,ਦੇਸ਼ ਰਾਜ ਜੱਸਲ,ਅਜਮੇਰ ਕਲੇਰ,ਅਸ਼ਵਨੀ। ਦਾਦਰ,ਸ਼ਾਮ ਲਾਲ ਟੂਰਾ,ਸੁਖਵਿੰਦਰ ਕੈਂਥ,ਡਾ ਰਾਜਪਾਲ ,ਜਗਤਾਰ ਸਿੰਘ ਸੁੰਢ,ਸੁਰੇਸ਼ ਕੁਮਾਰ ਆਦਿ ਆਗੂਆਂ ਨੇ ਹੋਏ ਗਠਜੋੜ ਦੀ ਵਧਾਈ ਦਿੰਦੀਆਂ ਕਿਹਾ ਕਿ ਇਸ ਵਾਰ ਇਹ ਮਹਾ ਗਠਜੋੜ ਪੰਜਾਬ ਦੀ ਸਿਆਸਤ ਵਿੱਚ ਨਵਾਂ ਇਤਿਹਾਸ ਸਿਰਜ ਕੇ ਪੰਜਾਬ ਨੂੰ ਉੱਨਤ ਕਰਨ ਲਈ ਅਹਿਮ ਭੂਮਿਕਾ ਨਿਭਾਏਗਾ ਤੇ ਇਸ ਗਠਜੋੜ ਨੂੰ ਕਾਮਯਾਬ ਕਰਨ ਲਈ ਇਟਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਸਮਰਥਕ ਪੰਜਾਬ ਵੀ ਜਾਣਗੇ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਸਿੱਖ ਸਾਂਸਦ ਨੇ ਮੁਸਲਿਮ ਵਿਰੋਧੀ ਬਿੱਲ ਦੇ ਸਮਰਥਨ ਲਈ ਮੰਗੀ ਮੁਆਫ਼ੀ


author

Vandana

Content Editor

Related News