ਇਟਲੀ : ਬਰੇਸ਼ੀਆ ''ਚ ਪੰਜਾਬੀ ਮੁਟਿਆਰਾਂ ਨੇ ਮਨਾਇਆ ਤੀਆਂ ਦਾ ਤਿਉਹਾਰ

09/24/2020 4:21:26 PM

ਰੋਮ, (ਕੈਂਥ)- ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆ ਦੇ ਭਾਵੇਂ ਕਿਸੇ ਕੋਨੇ ਵਿਚ ਚਲੇ ਜਾਣ ਪਰ ਆਪਣਾ ਸੱਭਿਆਚਾਰ ਅਤੇ ਵਿਰਸੇ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਗੋਤੋਲੈੰਗੋ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ (ਤੀਜ) ਦਾ ਤਿਉਹਾਰ ਪੰਜਾਬੀ ਮੁਟਿਆਰਾਂ ਦੁਆਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਲੋਕ ਬੋਲੀਆਂ ਨਾਲ ਸ਼ੁਰੂ ਹੋਏ ਫੈਸਟੀਵਲ ਵਿਚ ਪੰਜਾਬੀ ਮੁਟਿਆਰਾਂ ਨੇ ਗਿੱਧੇ ਦਾ ਪਿੜ੍ਹ ਬੰਨਿਆ ਅਤੇ ਲੋਕ ਬੋਲੀਆਂ ਪਾ ਕੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਗਿਆ।

ਇਸ ਉਪਰੰਤ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ਉੱਤੇ ਗਿੱਧਾ ਪਾ ਕੇ ਖੂਬ ਰੌਣਕਾਂ ਲਾਈਆਂ। ਤੀਜ ਫ਼ੈਸਟੀਵਲ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਕੌਰ, ਟੀਨਾ ਸ਼ਰਮਾ, ਅੰਜੂ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਹਰ ਸਾਲ ਤੀਆਂ ਮੌਕੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਹਾਲਾਂਕਿ ਇਸ ਵਾਰ ਕੋਰੋਨਾ ਵਾਇਰਸ ਕਰਕੇ ਇਸ ਪ੍ਰੋਗਰਾਮ ਵਿੱਚ ਘੱਟ ਇਕੱਠ ਕੀਤਾ ਗਿਆ ਪਰ ਫਿਰ ਵੀ ਸਾਰਿਆਂ ਨੇ ਇੱਕਠੇ ਹੋ ਕੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀਆਂ ਯਾਦਾਂ ਨੂੰ ਵਿਦੇਸ਼ਾਂ ਦੀ ਧਰਤੀ ਉੱਤੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ।

 

ਉਨ੍ਹਾਂ ਦੱਸਿਆ ਕਿ ਭਾਵੇਂ ਸਾਨੂੰ ਪੰਜਾਬ ਤੋਂ ਆਇਆਂ ਨੂੰ ਕਈ ਸਾਲ ਹੋ ਗਏ ਹਨ ਪਰ ਫਿਰ ਵੀ ਅਸੀਂ ਹਰ ਸਾਲ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਾਂ। ਭਾਵੇਂ ਇਸ ਵਾਰ ਕੋਰੋਨਾ ਵਾਇਰਸ ਕਰਕੇ ਪੰਜਾਬੀ ਤਿਉਹਾਰਾਂ ਦੇ ਰੰਗ ਫਿੱਕੇ ਪੈ ਗਏ ਹਨ ਪਰ ਫਿਰ ਵੀ ਅੱਜ ਅਸੀਂ ਰਲ ਕੇ ਸੱਭਿਆਚਾਰ ਤੇ ਵਿਰਸੇ ਨੂੰ ਜਿਉਂਦਾ ਰੱਖਣ ਲਈ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਨੂੰ ਮਨਾਉਣ ਦਾ ਇੱਕੋ-ਇੱਕ ਮਕਸਦ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਰਹਿਣ ਦੇ ਬਾਵਜੂਦ ਅਸੀਂ ਇਹ ਪੰਜਾਬੀ ਮੁਟਿਆਰਾਂ ਦਾ ਪ੍ਰਸਿੱਧ ਤਿਉਹਾਰ ਭੁੱਲ ਨਾ ਜਾਈਏ।
 


Lalita Mam

Content Editor

Related News