ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਹੈੱਡ ਗ੍ਰੰਥੀ ਇੰਗਲੈਡ 'ਚ ਸਨਮਾਨਿਤ

08/19/2019 12:05:21 PM

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਦੇ ਬਿਲਕੁਲ ਨਾਲ ਲੱਗਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਦਲਬੀਰ ਸਿੰਘ ਪਿਛਲੇ ਦਿਨੀਂ ਇਕ ਹਫਤੇ ਲਈ ਇੰਗਲੈਡ ਦੇ ਸਿੱਖਾਂ ਦੁਆਰਾ ਸਥਾਪਿਤ ਕੀਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਸਨ। ਇੱਥੇ ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਸਾਊਥਹਾਲ ਵਿਖੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਗੁਰੂ ਦਾ ਸੱਚਾ ਸਿੱਖ ਉਹੀ ਹੈ ਜੋ ਸਿਰਫ ਤੇ ਸਿਰਫ ਸ੍ਰੀ ਗੁਰ ਗ੍ਰੰਥ ਸਾਹਿਬ ਵਿਚ ਸੱਚੀ ਨਿਸ਼ਚਾ ਰੱਖਦਾ ਹੈ । ਅਜਿਹੇ ਸੱਚੇ ਸਿੱਖਾਂ ਦੇ ਕਾਰਜ ਸਤਿਗੁਰੂ ਆਪ ਸੁਆਰਦੇ ਹਨ । 

ਗੁਰਦੁਆਰਾ ਸਿੰਘ ਸਭਾ ਸਾਊਥਹਾਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਗਿਆਨੀ ਦਲਬੀਰ ਸਿੰਘ ਨੂੰ ਨਿੱਘੀ ਜੀ ਆਇਆ ਆਖਣ ਉਪਰੰਤ ਗੁਰੂ ਘਰ ਦੀ ਬਖਸ਼ਿਸ ਸਿਰਪਾਓ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਗਿਆਨੀ ਦਲਬੀਰ ਸਿੰਘ ਲਵੀਨੀਓ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਪਿਛਲੇ 17 ਸਾਲਾਂ ਤੋ ਸੇਵਾਵਾਂ ਨਿਭਾਉਂਦੇ ਆ ਰਹੇ ਹਨ । ਜਿਸ ਕਰਕੇ ਇਟਲੀ ਦੀਆਂ ਸਿੱਖ ਸੰਗਤਾਂ ਨਾਲ ਉਨਾਂ ਦਾ ਅਥਾਹ ਪਿਆਰ ਹੈ ।


Vandana

Content Editor

Related News