ਉੱਤਰੀ ਇਟਲੀ 'ਚ ਹੋਈ ਇਸ ਸਾਲ ਦੀ ਪਹਿਲੀ ਬਰਫ਼ਬਾਰੀ, ਲੋਕਾਂ ਨੇ ਲਿਆ ਮੌਸਮ ਦਾ ਆਨੰਦ

Wednesday, Dec 02, 2020 - 03:10 PM (IST)

ਉੱਤਰੀ ਇਟਲੀ 'ਚ ਹੋਈ ਇਸ ਸਾਲ ਦੀ ਪਹਿਲੀ ਬਰਫ਼ਬਾਰੀ, ਲੋਕਾਂ ਨੇ ਲਿਆ ਮੌਸਮ ਦਾ ਆਨੰਦ

ਰੋਮ (ਕੈਂਥ): ਯੂਰਪ ਦੇ ਕਈ ਦੇਸ਼ਾਂ ਵਿੱਚ ਇਸ ਸਮੇਂ ਮੌਸਮ ਪੂਰਾ ਸੁਹਾਵਣਾ ਹੈ ਜਿਸ ਦੇ ਚੱਲਦਿਆਂ ਇਟਲੀ ਵਿੱਚ ਇਸ ਸਾਲ ਦੀ ਦਸੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਪਹਿਲੀ ਬਰਫ਼ਬਾਰੀ ਨੇ ਦਸਤਕ ਦਿੱਤੀ। ਇਟਲੀ ਦੇ ਉੱਤਰੀ ਹਿੱਸੇ ਵਿੱਚ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ। ਬਰਫ਼ਬਾਰੀ ਦੇ ਨਾਲ ਧਰਤੀ ਉੱਤੇ ਚਿੱਟੇ ਰੰਗ ਦੀ ਚਾਦਰ ਬਿਛੀ ਹੋਈ ਸੀ। ਉੱਤਰੀ ਇਟਲੀ ਦੇ ਮੈਦਾਨੀ ਇਲਾਕਿਆਂ ਅਤੇ ਵੱਖ-ਵੱਖ ਇਲਾਕਿਆਂ ਵਿੱਚ ਬਰਫ਼ਬਾਰੀ ਦੇ ਸਮਾਚਾਰ ਪ੍ਰਾਪਤ ਹੋਏ ਹਨ।

ਤਾਜ਼ਾ ਜਾਣਕਾਰੀ ਮੁਤਾਬਕ, 2 ਦਸੰਬਰ ਸਵੇਰੇ ਤੋਂ ਇਹ ਬਰਫ਼ਬਾਰੀ ਹੋ ਰਹੀ ਸੀ। ਬਰਫ਼ ਪੈਣ ਨਾਲ ਆਮ ਲੋਕਾਂ ਨੂੰ ਦੰਦ ਕੰਬਣੀ ਛਿੜ ਗਈ, ਲੋਕਾਂ ਨੂੰ ਕੰਮਾਂ ਕਾਰਾਂ ਅਤੇ ਬੱਚਿਆਂ ਨੂੰ ਸਕੂਲਾਂ ਆਦਿ ਵਿੱਚ ਜਾਣ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਰਫ਼ ਪੈਣ ਨਾਲ ਸੜਕਾਂ 'ਤੇ ਤਿਲਕਣ ਹੋਣ ਕਾਰਨ ਆਵਾਜਾਈ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਦੀ ਇਸ ਪਈ ਪਹਿਲੀ ਬਰਫ਼ਬਾਰੀ ਵਿੱਚ ਬਰਫ਼ ਦੇਖਣ ਦੇ ਚਾਹਵਾਨਾਂ ਦੇ ਚਿਹਰੇ 'ਤੇ ਖੁਸ਼ੀ ਦੇਖਣ ਨੂੰ ਮਿਲੀ। 

ਪੜ੍ਹੋ ਇਹ ਅਹਿਮ ਖਬਰ- ਖੇਤੀ ਬਾੜੀ ਦੇ ਕਾਨੂੰਨਾਂ ਦੇ ਵਿਰੋਧ 'ਚ ਨਿਊਯਾਰਕ 'ਚ ਭਾਰਤੀ ਅੰਬੈਸੀ ਸਾਹਮਣੇ ਰੋਸ ਪ੍ਰਦਰਸ਼ਨ (ਤਸਵੀਰਾਂ)

ਲੋਕ ਬਰਫ਼ ਦੇ ਵਿੱਚ ਸੈਲਫੀ ਅਤੇ ਵੀਡੀਓ ਬਣਾਉਂਦੇ ਵੀ ਨਜ਼ਰ ਆਏ। ਬਹੁਤ ਸਾਰੇ ਇਲਾਕਿਆਂ ਵਿੱਚ ਵਸਦੇ ਲੋਕਾਂ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਹੋਕੇ ਇਸ ਸਾਲ ਦੇ ਮੌਸਮ ਦੀ ਪਹਿਲੀ ਬਰਫ਼ਬਾਰੀ ਦਾ ਅੰਨਦ ਮਾਣਿਆ।ਇਟਲੀ ਵਿੱਚ ਉੱਤਰੀ ਇਲਾਕੇ ਵਿੱਚ ਪਈ ਇਸ ਬਰਫ਼ਬਾਰੀ ਕਾਰਨ ਆਉਣ ਵਾਲੇ ਦਿਨਾਂ ਵਿਚ ਮੌਸਮ ਦਾ ਤਾਪਮਾਨ ਹੋਰ ਡਿੱਗਣ ਦੇ ਆਸਾਰ ਹਨ। ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

ਇਟਲੀ 'ਚ ਹੋਈ ਇਸ ਬਰਫ਼ਬਾਰੀ ਨਾਲ ਲੋਕਾਂ ਦੇ ਜੀਵਨ 'ਤੇ ਕੀ ਪਵੇਗਾ ਅਸਰ,ਕੁਮੈਂਟ ਕਰਕੇ ਦਿਓ ਆਪਣੀ ਰਾਏ


author

Vandana

Content Editor

Related News