ਇਟਲੀ : ਕਿਸਾਨਾਂ ਦੇ ਸਮਰਥਨ 'ਚ ਯੂ.ਐਨ.ਓ. ਅੱਗੇ ਰੋਸ ਮੁਜ਼ਾਹਰਾ 12 ਦਸੰਬਰ ਨੂੰ
Thursday, Dec 10, 2020 - 02:55 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀ ਹੋਂਦ ਨੂੰ ਮਿਟਾਉਣ ਲਈ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਵਾਸਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ। ਉੱਧਰ ਹਿੰਦੋਸਤਾਨ ਦੀ ਤਾਨਾਸ਼ਾਹ ਸਰਕਾਰ ਦੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ। ਕਿਸਾਨ ਅੰਦੋਲਨ ਵਿਚ ਕੁਝ ਅੰਦੋਲਨਕਾਰੀਆਂ ਦੀ ਮੌਤ ਹੋ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਭਾਰਤ ਸਰਕਾਰ ਆਪਣਾ ਫ਼ੈਸਲਾ ਬਦਲਣ ਲਈ ਤਿਆਰ ਨਜ਼ਰ ਨਹੀਂ ਆ ਰਹੀ।
ਪੜ੍ਹੋ ਇਹ ਅਹਿਮ ਖਬਰ- ਨਾਸਾ ਨੇ ਚੰਨ ਮਿਸ਼ਨ ਲਈ ਪਹਿਲੀ ਬੀਬੀ ਸਣੇ 18 ਪੁਲਾੜ ਯਾਤਰੀਆਂ ਦੀ ਕੀਤੀ ਚੋਣ
ਕਿਸਾਨ ਸੰਘਰਸ਼ ਨੂੰ ਸਿਖਰਾਂ 'ਤੇ ਪਹੁੰਚਾਉਣ ਲਈ ਕਿਸਾਨ ਸਮਰਥਕਾਂ ਵੱਲੋਂ 12 ਦਸੰਬਰ ਨੂੰ ਦੁਪਹਿਰੇ 2 ਤੋਂ 4 ਵਜੇ ਤੱਕ ਸਵਿਟਜ਼ਰਲੈਂਡ ਵਿਖੇ ਯੂ.ਐਨ.ਓ. ਦੇ ਦਫਤਰ ਮੂਹਰੇ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਨਤੋਵਾ, ਬ੍ਰੇਸ਼ੀਆ ਤੇ ਬੈਰਗਾਮੋ ਵਿਚ ਵੀ ਰੋਸ ਮੁਜ਼ਾਹਰੇ ਕੀਤੇ ਜਾ ਚੁੱਕੇ ਹਨ। ਪ੍ਰਬੰਧਕਾਂ ਵੱਲੋਂ ਯੂਰਪ ਦੀਆਂ ਸਮੂਹ ਸਿੱਖ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ 12 ਦਸੰਬਰ ਨੂੰ ਵੱਧ ਤੋਂ ਵੱਧ ਜੇਨੇਵਾ ਵਿਖੇ ਪੁੱਜ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕਰੋ। ਇਟਲੀ ਤੋਂ ਜਾਣ ਵਾਲੀਆਂ ਸੰਗਤਾਂ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਹਨ +39 (3274441144) (3274448181) (3276220666)।
ਨੋਟ- ਕਿਸਾਨਾਂ ਦੇ ਸਮਰਥਨ 'ਚ ਯੂ.ਐਨ.ਓ. ਅੱਗੇ ਰੋਸ ਮੁਜ਼ਾਹਰਾ 12 ਦਸੰਬਰ ਨੂੰ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।