ਓਮੀਕਰੋਨ ਦੀ ਦਹਿਸ਼ਤ, ਇਟਲੀ ਨੇ 3 ਮਹੀਨਿਆਂ ਲਈ ਵਧਾਈ ਕੋਵਿਡ-19 ਐਮਰਜੈਂਸੀ
Wednesday, Dec 15, 2021 - 02:25 PM (IST)
ਰੋਮ (ਯੂ.ਐਨ.ਆਈ.): ਓਮੀਕਰੋਨ ਦੀ ਦਹਿਸ਼ਤ ਵਿਚਕਾਰ ਇਟਲੀ ਨੇ ਇੱਕ ਵਾਰ ਫਿਰ ਆਪਣੀ ਕੋਵਿਡ-19 ਐਮਰਜੈਂਸੀ ਦੀ ਮਿਆਦ ਤਿੰਨ ਮਹੀਨਿਆਂ ਲਈ ਮਤਲਬ 31 ਮਾਰਚ, 2022 ਤੱਕ ਵਧਾ ਦਿੱਤੀ ਹੈ। ਮੰਤਰੀਆਂ ਨੇ ਇਕ ਬਿਆਨ ਵਿਚ ਦੱਸਿਆ ਕਿ ਕੋਰੋਨਾ ਵਾਇਰਸ ਦੇ ਸਕਾਰਾਤਮਕ ਮਾਮਲਿਆਂ ਵਿੱਚ ਵਾਧੇ ਅਤੇ ਨਵੇਂ ਓਮੀਕਰੋਨ ਵੇਰੀਐਂਟ ਦੇ ਉਭਾਰ ਵਿਚਕਾਰ ਇਹ ਫ਼ੈਸਲਾ ਲਿਆ ਗਿਆ। ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਦੇ ਅੰਤ ਦੀ ਸ਼ੁਰੂਆਤੀ ਤਾਰੀਖ਼, ਜੋ ਪਹਿਲੀ ਵਾਰ ਜਨਵਰੀ 2020 ਵਿੱਚ ਪੇਸ਼ ਕੀਤੀ ਗਈ ਸੀ ਉਹ 31 ਦਸੰਬਰ, 2021 ਸੀ।
ਨਵੇਂ ਵਿਸਥਾਰ ਵਿੱਚ ਸਰਕਾਰ ਨੇ ਜ਼ਿਕਰ ਕੀਤਾ ਕਿ 16 ਦਸੰਬਰ ਅਤੇ 31 ਜਨਵਰੀ ਦੇ ਵਿਚਕਾਰ ਯੂਰਪੀਅਨ ਯੂਨੀਅਨ ਤੋਂ ਇਟਲੀ ਆਉਣ ਵਾਲੇ ਲੋਕਾਂ ਨੂੰ ਲਾਜ਼ਮੀ ਕੋਵਿਡ -19 ਟੈਸਟਿੰਗ ਵਿਚੋਂ ਲੰਘਣਾ ਹੋਵੇਗਾ। ਟੀਕਾਕਰਨ ਨਾ ਕਰਵਾਏ ਯਾਤਰੀਆਂ ਨੂੰ ਪਹੁੰਚਣ 'ਤੇ ਪੰਜ ਦਿਨਾਂ ਲਈ ਕੁਆਰੰਟੀਨ ਵੀ ਰਹਿਣਾ ਹੋਵੇਗਾ। ਸੁਪਰ ਗ੍ਰੀਨ ਪਾਸ ਦੀ ਵੈਧਤਾ ਦੀ ਮਿਆਦ, ਜੋ ਪਹਿਲਾਂ ਤੋਂ ਹੀ ਟੀਕਾਕਰਣ ਕਰਵਾਏ, ਪਹਿਲਾਂ ਕੋਵਿਡ ਤੋਂ ਬਿਮਾਰ ਰਹਿ ਚੁੱਕੇ ਜਾਂ ਟੈਸਟ ਵਿਚ ਨੈਗੇਟਿਵ ਆਏ ਲੋਕਾਂ ਨੂੰ ਰੈਸਟੋਰੈਂਟਾਂ, ਸਿਨੇਮਾਘਰਾਂ ਅਤੇ ਥੀਏਟਰਾਂ ਵਰਗੇ ਸਥਾਨਾਂ ਤੱਕ ਵਿਸ਼ੇਸ਼ ਪਹੁੰਚ ਪ੍ਰਦਾਨ ਕਰਦਾ ਹੈ, ਨੂੰ ਵੀ ਪਿਛਲੀ 15 ਜਨਵਰੀ, 2022 ਦੀ ਤਾਰੀਖ਼ ਤੋਂ 31 ਮਾਰਚ, 2022 ਤੱਕ ਵਧਾ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਹੋਏ ਕੋਰੋਨਾ ਪਾਜ਼ੇਟਿਵ
14 ਦਸੰਬਰ ਤੱਕ ਇਟਲੀ ਵਿੱਚ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ 20,000 ਤੋਂ ਵੱਧ ਹੋ ਗਈ। ਦੇਸ਼ ਵਿੱਚ ਇਸ ਸਮੇਂ 297,000 ਤੋਂ ਵੱਧ ਲੋਕ ਵਾਇਰਸ ਨਾਲ ਸੰਕਰਮਿਤ ਹਨ। ਓਮੀਕਰੋਨ ਸਟ੍ਰੇਨ ਦੇ ਨਾਲ ਪਛਾਣੇ ਗਏ ਸਕਾਰਾਤਮਕ ਕੇਸ ਕਾਫ਼ੀ ਘੱਟ ਹਨ। ਤਾਜ਼ਾ ਅੰਕੜਿਆਂ ਵਿੱਚ ਅਜਿਹੇ 27 ਕੇਸ ਹਨ। ਇਟਲੀ ਦੀ ਸਮੁੱਚੀ ਆਬਾਦੀ ਦੇ 74% ਤੋਂ ਵੱਧ ਲੋਕਾਂ ਨੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।