ਇਟਲੀ: ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ''ਚ ਧਾਰਮਿਕ ਸਮਾਗਮ 13 ਮਈ ਨੂੰ

Tuesday, May 08, 2018 - 12:03 PM (IST)

ਮਿਲਾਨ, (ਸਾਬੀ ਚੀਨੀਆ)— ਬ੍ਰਹਮ ਗਿਆਨੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਧਾਰਮਿਕ ਸਮਾਗਮ 13 ਮਈ ਨੂੰ (ਐਤਵਾਰ) ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀ1 ਦੀਆਂ ਸਮੂਹ ਸੰਗਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ 11 ਮਈ ਨੂੰ ਸ੍ਰੀ ਆਖੰਠ ਪਾਠ ਸਾਹਿਬ ਆਰੰਭ ਹੋਣਗੇ ਅਤੇ 13 ਮਈ ਨੂੰ ਭੋਗ ਤੋਂ ਉਪਰੰਤ ਪੁੱਜ ਰਹੇ ਜੱਥੇ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ। 
ਦੱਸਣਯੋਗ ਹੈ ਕਿ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ 'ਚ ਪੰਜਾਬ ਦੇ ਦੁਆਬਾ ਇਲਾਕੇ 'ਚ ਸਤਾਈਏ ਦਾ ਜੋੜ ਮੇਲਾ ਬੜੇ ਵੱਡੇ ਪੱਧਰ 'ਤੇ ਕਰਵਾਇਆ ਜਾਂਦਾ ਹੈ। ਉਸੇ ਲੜੀ ਤਹਿਤ ਇਟਲੀ ਰਹਿੰਦੀਆਂ ਸੰਗਤਾਂ ਵੀ ਹਰ ਸਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾਉਂਦੀਆਂ ਹਨ। ਸਿੱਖ ਸੰਗਤਾਂ ਦੂਰ-ਦਰਾਡੇ ਸਥਾਨਾਂ ਤੋਂ ਪੁੱਜ ਕੇ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।


Related News