ਬਾਪੂ ਸੰਤ ਸਿੰਘ ਦੀ ਅੰਤਿਮ ਅਰਦਾਸ ਸਮਾਗਮ ''ਚ ਪੁੱਜੀਆਂ ਸ਼ਖ਼ਸੀਅਤਾਂ

09/26/2020 3:02:58 PM

ਮਿਲਾਨ, (ਸਾਬੀ ਚੀਨੀਆ)- ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰੋਮ) ਇਟਲੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਸਰਗਰਮ ਆਗੂ ਭਾਈ ਮਨਜੀਤ ਸਿੰਘ ਜੱਸੋਮਜਾਰਾ ਦੇ ਸਤਿਕਾਰਯੋਗ ਪਿਤਾ ਬਾਪੂ ਸੰਤ ਸਿੰਘ ਦੀ ਅਤਿੰਮ ਅਰਦਾਸ ਸਮਾਗਮ ਵਿਚ ਕਈ ਸ਼ਖਸੀਅਤਾਂ ਪੁੱਜੀ।

ਬਾਪੂ ਸੰਤ ਸਿੰਘ ਦੇ ਜੀਵਨ ਨਾਲ ਸਬੰਧਤ ਯਾਦਾਂ ਸਾਂਝੀਆਂ ਕਰਦਿਆ ਭਾਈ ਦੀਪਇੰਦਰ ਸਿੰਘ ਖਾਲਸਾ ਨੇ ਆਖਿਆ ਕਿ ਬਾਪੂ ਜੀ ਗੁਰੂ ਘਰ ਦੇ ਗੂੜ੍ਹੇ ਪ੍ਰੇਮੀ ਹੋਣ ਦੇ ਨਾਲ ਨਾਲ ਗੁਰਬਾਣੀ ਪੜ੍ਹਨ ਅਤੇ ਕੀਰਤਨ ਕਰਨ ਦੇ ਬਹੁਤ ਜ਼ਿਆਦਾ ਮਾਹਰ ਸਨ। ਉਨ੍ਹਾਂ ਤੋਂ ਕੀਰਤਨ ਅਤੇ ਗੁਰਬਾਣੀ ਪੜ੍ਹਨ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਬੜੀ ਲੰਮੀ ਹੈ।

ਗੁਰਦੁਆਰਾ ਗੁਰੂ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੌਕੇ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਨੇ ਸੰਤ ਸਿੰਘ ਬਾਰੇ ਗੱਲ ਕਰਦਿਆ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਮਾਂ ਉਨ੍ਹਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਉਹ ਬੜੇ ਦਿਆਲੂ ਸੁਭਾਅ ਦੇ ਮਾਲਕ ਸਨ ਜਿੰਨ੍ਹਾਂ ਨੂੰ ਲੰਮੇ ਸਮੇ ਤੱਕ ਯਾਦ ਰੱਖਿਆ ਜਾਵੇਗਾ।  ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚੇ ਲਾਉਦੇ ਉਨਾਂ ਨੂੰ ਕਈ ਵਾਰੀ ਜੇਲ੍ਹ ਯਾਤਰਾ ਵੀ ਜਾਣਾ ਪਾਇਆ ਸਟੇਜ ਸਕੱਤਰ ਦੀ ਭੂਮਿਕਾ ਭਾਈ ਦਲਜੀਤ ਸਿੰਘ ਦੁਆਰਾ ਨਿਭਾਈ ਗਈ ਜਦ ਕਿ ਪੁੱਜੇ ਹੋਏ ਜੱਥਿਆਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।

ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੋਂ ਇਲਾਵਾ ਭਾਰਤ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਭਾਈ ਦੀਪਇੰਦਰ ਸਿੰਘ ਅੰਬਾਲੇ ਵਾਲਿਆਂ ਨੇ ਵੀ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਬਾਪੂ ਸੰਤ ਸਿੰਘ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।  ਭਾਈ ਮਨਜੀਤ ਸਿੰਘ ਜੱਸੋਮਜਾਰਾ ਵੱਲੋ ਦੂਰੋਂ-ਨੇੜਿਓਂ ਚੱਲ ਕੇ ਆਈਆਂ ਹੋਈਆਂ ਸੰਗਤਾਂ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸੁਖਜਿੰਦਰ ਸਿੰਘ ਕਾਲਰੂ, ਸੀਨੀ,( ਅਕਾਲੀ ਆਗੂ) ਭੁਪਿੰਦਰ ਸਿੰਘ ਚਾਹਲ (ਬਿਜਨੈਸਮੈਂਨ) ਤਜਵਿੰਦਰ ਸਿੰਘ ਬੱਬੀ , ਜੀਵਨ ਸਿੰਘ ,ਗੁਰਜੀਤ ਸਿੰਘ ਭਾਊ, ਭਗਵੰਤ ਸਿੰਘ  ਦਲਜੀਤ ਸਿੰਘ , ਜੁਪਿੰਦਰ ਸਿੰਘ ਜੋਗਾ , ਅਵਤਾਰ ਸਿੰਘ ਤਾਰਾ, ਦਵਿੰਦਰ ਸਿੰਘ ਚੰਦੀ, ਕੁਲਵਿੰਦਰ ਸਿੰਘ  ਸੋਢੀ ਮਕੌੜਾ , ਨੌਨਿਹਾਲ ਸਿੰਘ (ਲਾਲੀ ਮੰਡ ) ਆਦਿ ਵੀ ਉਚੇਚੇ ਤੌਰ 'ਤੇ ਮੌਜੂਦ ਸਨ।


Lalita Mam

Content Editor

Related News