ਇਟਲੀ : ਗ੍ਰੀਨ ਪਾਸ ਨਾ ਹੋਣ ਦੀ ਸੂਰਤ 'ਚ 1000 ਯੂਰੋ ਦਾ ਜੁਰਮਾਨਾ
Sunday, Aug 29, 2021 - 04:03 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਸਰਕਾਰ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਲੈਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਜਿੱਥੇ ਇਕ ਪਾਸੇ 1 ਸਤੰਬਰ ਤੋ ਗ੍ਰੀਨ ਪਾਸ ਨੂੰ ਲਾਜਮੀ ਕਰ ਦਿੱਤਾ ਗਿਆ ਹੈ ਉੱਥੇ ਇਹ ਗ੍ਰੀਨ ਪਾਸ ਲੋਕਾਂ ਲਈ ਖਾਸ ਕਰਕੇ ਕਾਰੋਬਾਰੀ, ਅਦਾਰਿਆ ਹੋਟਲ, ਰੈਸਟੋਰੈਂਟ ਤੇ ਸੈਰ ਸਪਾਟੇ ਨਾਲ ਸਬੰਧਤ ਅਦਾਰਿਆਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਉੱਤਰੀ ਇਟਲੀ ਦੇ ਸ਼ਹਿਰ (ਰਵੀਗੋ) ਦੇ "ਪੋਰਤਾ ਤੋਲੇ, ਤੋਂ ਮਿਲਦੀ ਹੈ।
ਇੱਥੇ ਸਥਾਨਿਕ ਪੁਲਸ ਵੱਲੋਂ ਪਿੱਜ਼ਾ ਖਾਣ ਆਏ ਗਾਹਕ ਨੂੰ 400 ਯੂਰੋ ਅਤੇ ਪਿੱਜ਼ਾ ਹੱਟ ਦੇ ਮਾਲਕ ਨੂੰ 1000 ਯੂਰੋ ਦਾ ਜੁਰਮਾਨਾ ਕਰ ਦਿੱਤਾ ਗਿਆ ਹੈ। ਪ੍ਰਾਪਤ ਵੇਰਵਿਆ ਅਨੁਸਾਰ ਗਾਹਕ ਕੌਲ ਗ੍ਰੀਨ ਪਾਸ ਨਹੀ ਸੀ ਤੇ ਅੰਦਰ ਲੱਗੀਆਂ ਕੁਰਸੀਆਂ 'ਤੇ ਬੈਠਕੇ ਖਾਣਾ ਖਾ ਰਿਹਾ ਸੀ ਜਦ ਕਿ ਸਰਕਾਰੀ ਹਦਾਇਤਾਂ ਮੁਤਾਬਕ ਜਿਸ ਵਿਅਕਤੀ ਨੇ ਟੀਕਾਕਰਨ ਨਹੀ ਕਰਾਇਆ (ਗ੍ਰੀਨ ਪਾਸ) ਨਹੀ ਲਿਆ, ਉਹ ਹੋਟਲ ਕੈਫੇ ਬਾਰ ਵਗੈਰਾ ਦੇ ਅੰਦਰ ਬੈਠਕੇ ਖਾਣਾ ਨਹੀ ਖਾ ਸਕਦਾ।
ਪੜ੍ਹੋ ਇਹ ਅਹਿਮ ਖਬਰ -ਅਹਿਮ ਖ਼ਬਰ : ਇਟਲੀ ਸਰਕਾਰ ਨੇ ਭਾਰਤ ਅਤੇ ਹੋਰ ਦੇਸ਼ਾਂ 'ਤੇ ਲਾਈ ਯਾਤਰਾ ਪਾਬੰਦੀ ਹਟਾਈ
ਇਸ ਬਾਬਤ ਕਾਰਵਾਈ ਕਰਦਿਆਂ ਸਥਾਨਿਕ ਪੁਲਸ ਵੱਲੋਂ ਗਾਹਕ ਅਤੇ ਮਾਲਕ ਦੋਹਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਸ਼ੋਸਲ ਮੀਡੀਆ 'ਤੇ ਇਸ ਖ਼ਬਰ ਦੀ ਖੂਬ ਚਰਚਾ ਹੋ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਇਟਲੀ ਵਿਚ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਦਾ ਟੀਕਾ ਨਾਲ ਲਗਵਾਉਣ ਕਾਰਨ ਜੁਰਮਾਨੇ ਭਰ ਰਹੇ ਹਨ। ਇਟਲੀ ਰਹਿੰਦੇ ਸਾਰੇ ਭਾਰਤੀਆਂ ਨੂੰ ਅਪੀਲ ਹੈ ਕਿ ਇੰਨਾਂ ਗੱਲ੍ਹਾਂ ਦਾ ਧਿਆਨ ਜ਼ਰੂਰ ਰੱਖੋ।