ਇਟਲੀ : ਵਿਆਹ ਸਮਾਗਮ ਦੌਰਾਨ ਡਿੱਗੀ ਸਦੀਆਂ ਪੁਰਾਣੀ ਇਮਾਰਤ ਦੀ ਛੱਤ, 30 ਲੋਕ ਜ਼ਖਮੀ

Sunday, Jan 14, 2024 - 01:54 PM (IST)

ਰੋਮ, (ਭਾਸ਼ਾ) : ਇਟਲੀ ਦੇ ਟਸਕੇਨੀ ਖੇਤਰ ਦੇ ਪਿਸਤੋਈਆ ਸ਼ਹਿਰ ਦੇ ਨੇੜੇ ਇਕ ਪੇਂਡੂ ਖੇਤਰ ਵਿਚ ਬਣੀ ਸਦੀਆਂ ਪੁਰਾਣੀ ਇਮਾਰਤ ਦੀ ਛੱਤ ਵਿਆਹ ਸਮਾਗਮ ਦੇ ਦੌਾਰਨ ਡਿੱਗ ਗਈ ਜਿਸ ਕਾਰਨ 30 ਲੋਕ ਜ਼ਖਮੀ ਹੋ ਗਏ। ਗਵਰਨਰ ਯੂਜੇਨੀਓ ਗਿਯਾਨੀ ਨੇ ਟੈਲੀਗ੍ਰਾਮ ਐਪ 'ਤੇ ਇਕ ਪੋਸਟ 'ਚ ਕਿਹਾ ਕਿ ਛੱਤ ਡਿੱਗਣ ਨਾਲ 30 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਪੰਜ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ : ਇਟਲੀ ’ਚ ਇੰਡੀਅਨ ਸਿੱਖ ਕਮਿਊਨਿਟੀ ਨੇ ਅਗਵਾਕਾਰਾਂ ਦੇ ਚੁੰਗਲ ’ਚੋਂ ਪੰਜਾਬੀ ਨੌਜਵਾਨ ਨੂੰ ਬਚਾਇਆ

ਉਨ੍ਹਾਂ ਦੱਸਿਆ ਕਿ ਇਹ ਸਮਾਰੋਹ ਪਹਾੜ ਦੀ ਚੋਟੀ 'ਤੇ ਬਣੇ ਇਕ ਰੈਸਟੋਰੈਂਟ 'ਚ ਹੋ ਰਿਹਾ ਸੀ, ਜੋ 15ਵੀਂ ਸਦੀ 'ਚ ਕਾਨਵੈਂਟ (ਈਸਾਈ ਧਰਮ ਦੇ ਲੋਕਾਂ ਦਾ ਆਸ਼ਰਮ) ਹੋਇਆ ਕਰਦਾ ਸੀ। ਰਾਜਪਾਲ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਤਾਲਵੀ ਸਮਾਚਾਰ ਏਜੰਸੀ 'ਏ. ਐਨ. ਐਸ. ਏ.' ਨੇ ਦੱਸਿਆ ਕਿ ਫਾਇਰਫਾਈਟਰਜ਼ ਨੇ ਮਲਬੇ 'ਚੋਂ ਲੋਕਾਂ ਨੂੰ ਬਾਹਰ ਕੱਢਿਆ। ਕਿਸੇ ਦੇ ਲਾਪਤਾ ਹੋਣ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੱਤ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News