ਮਾਹਿਲਪੁਰ ਨੇੜੇ ਵੱਡੀ ਘਟਨਾ! ਪੁਲਸ ਤੇ ਨੌਜਵਾਨਾਂ ਵਿਚਾਲੇ ਚੱਲੀਆਂ ਗੋਲੀਆਂ, ਇਕ ਜ਼ਖਮੀ

Thursday, Feb 27, 2025 - 08:10 PM (IST)

ਮਾਹਿਲਪੁਰ ਨੇੜੇ ਵੱਡੀ ਘਟਨਾ! ਪੁਲਸ ਤੇ ਨੌਜਵਾਨਾਂ ਵਿਚਾਲੇ ਚੱਲੀਆਂ ਗੋਲੀਆਂ, ਇਕ ਜ਼ਖਮੀ

ਗੜ੍ਹਸ਼ੰਕਰ (ਰਾਮਪਾਲ  ਭਾਰਦਵਾਜ਼) : ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਪੈਂਦੇ ਪਿੰਡ ਟੂਟੋਮਜਾਰਾ ਅੱਡੇ 'ਤੇ ਮਾਹਿਲਪੁਰ ਵੱਲ ਤੋਂ ਆਈ ਐਕਸਯੂਵੀ ਗੱਡੀ ਅਤੇ ਪੰਜਾਬ ਪੁਲਸ ਦੀ ਇੰਟੈਲੀਜੈਂਸੀ ਦੀ ਟੀਮ ਦਰਮਿਆਨ ਹੋਈ ਗੋਲਾਬਾਰੀ ਵਿਚ ਇਕ ਨੋਜਵਾਨ ਜਖ਼ਮੀ ਹੋ ਗਿਆ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਗੱਡੀ ਦਾ ਇੰਟੈਲੀਜੈਂਸੀ ਦੀ ਟੀਮ ਪਿੱਛਾ ਕਰ ਰਹੀ ਸੀ ਅਤੇ ਜਦੋਂ ਇਹ ਮਾਹਿਲਪੁਰ ਦੇ ਅੱਗੇ ਪੁੱਜੀ ਤਾਂ ਪੁਲਸ ਨੇ ਗੱਡੀ ਖੜ੍ਹੀ ਕਰਨ ਲਈ ਇਸ਼ਾਰਾ ਕੀਤਾ ਪਰ ਗੱਡੀ 'ਚ ਬੈਠੈ ਨੌਜਵਾਨਾਂ ਨੇ ਪੁਲਸ 'ਤੇ ਗੋਲ਼ੀ ਚਲਾ ਦਿੱਤੀ, ਜਵਾਬੀ ਗੋਲੀ 'ਚ ਗੱਡੀ ਸਵਾਰ ਇਕ ਨੌਜਵਾਨ ਜਿਸਦੇ ਕੰਨ 'ਤੇ ਗੋਲੀ ਲੱਗੀ ਸੀ। ਬਆਦ 'ਚ ਚਾਰਾਂ ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News