ਕੋਰੋਨਾ ਆਫ਼ਤ : ਇਟਲੀ ''ਚ ਮੁਅੱਤਲ ਹੋਇਆ ਸਕੀਇੰਗ ਆਯੋਜਨ

Monday, Feb 15, 2021 - 03:58 PM (IST)

ਕੋਰੋਨਾ ਆਫ਼ਤ : ਇਟਲੀ ''ਚ ਮੁਅੱਤਲ ਹੋਇਆ ਸਕੀਇੰਗ ਆਯੋਜਨ

ਰੋਮ (ਭਾਸ਼ਾ): ਇਟਲੀ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਹਾਲ ਹੀ ਵਿਚ ਕਈ ਮਾਮਲੇ ਸਾਹਮਣੇ ਆਉਣ ਮਗਰੋਂ ਐਤਵਾਰ ਨੂੰ ਫਿਲਹਾਲ ਸਕੀਇੰਗ ਸ਼ੁਰੂ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਸਿਹਤ ਮੰਤਰੀ ਰੌਬਰਟੋ ਸਪੀਰੈਨਜ਼ਾ ਨੇ ਸਕੀ ਦੇ 5 ਮਾਰਚ ਤੱਕ ਸ਼ੁਰੂ ਨਾ ਹੋਣ ਸੰਬੰਧੀ ਇਕ ਆਰਡੀਨੈਂਸ ਜਾਰੀ ਕੀਤਾ ਹੈ, ਜਿਸ ਨਾਲ ਸਕੀ ਰਿਜ਼ੌਰਟ ਦੇ ਮਾਲਕਾਂ ਅਤੇ ਹੋਰ ਲੋਕਾਂ ਦੀਆਂ ਵਪਾਰ ਨਾਲ ਜੁੜੀਆਂ ਆਸਾਂ ਟੁੱਟ ਗਈਆਂ ਹਨ। 

ਇਟਲੀ ਵਿਚ ਸਰਦੀ ਦੇ ਮੌਸਮ ਵਿਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਸਕੀ ਇਕ ਵੱਡਾ ਮਾਧਿਅਮ ਹੈ। ਇਹ ਘੋਸ਼ਣਾ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਇਟਲੀ ਵਿਚ ਸਕੀ ਵਪਾਰ ਨਾਲ ਜੁੜੇ ਲੋਕਾਂ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਸਨ।ਮੰਤਰਾਲੇ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਟਲੀ ਵਿਚ ਹਾਲ ਵਿਚ ਪੀੜਤ ਪਾਏ ਗਏ ਲੋਕਾਂ ਵਿਚੋਂ 17.8 ਫੀਸਦੀ ਲੋਕ ਬ੍ਰਿਟੇਨ ਵਿਚ ਸਾਹਮਣੇ ਆਏ ਵਾਇਰਸ ਦੇ ਨਵੇਂ ਰੂਪ ਨਾਲ ਪੀੜਤ ਹਨ।ਬਿਆਨ ਵਿਚ ਕਿਹਾ ਗਿਆ,''ਵਾਇਰਸ ਦੇ ਨਵੇਂ ਰੂਪ ਦੇ ਫੈਲਣ ਦੇ ਡਰ ਨਾਲ ਫਰਾਂਸ ਅਤੇ ਜਰਮਨੀ ਨੇ ਵੀ ਸਕੀ ਨੂੰ ਲੈ ਕੇ ਸਾਵਧਾਨੀ ਵਜੋਂ ਇਹੀ ਕਦਮ ਚੁੱਕੇ ਹਨ।'' 

ਪੜ੍ਹੋ ਇਹ ਅਹਿਮ ਖਬਰ- ਯੂਕੇ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪੂਰਾ ਕੀਤਾ 15 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ

ਇਟਲੀ ਵਿਚ ਵਾਇਰਸ ਨਾਲ ਹੁਣ ਤੱਕ 93,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਵਿਚ ਬ੍ਰਿਟੇਨ ਦੇ ਬਾਅਦ ਕੋਵਿਡ-19 ਨਾਲ ਸਭ ਤੋਂ ਵੱਧ ਮੌਤਾਂ ਦੇ ਮਾਮਲੇ ਇਟਲੀ ਵਿਚ ਹੀ ਸਾਹਮਣੇ ਆਏ ਹਨ। ਇਟਲੀ ਦੇ 'ਵਿੰਟਰ ਸਪੋਰਟਸ ਫੈਡਰੇਸ਼ਨ' ਦੇ ਪ੍ਰਧਾਨ ਫਲੈਵੀਆ ਰੋਡਾ ਨੇ ਆਖਰੀ ਪਲਾਂ ਵਿਚ ਲਏ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ,''ਸਕੀ ਸਟੇਸ਼ਨ ਨੇ ਢਲਾਨ ਬਣਾਉਣ (ਸਕੀ ਲਈ), ਕਰਮਚਾਰੀਆਂ ਦੀ ਭਰਤੀ ਕਰਨ, ਹੋਟਲਾਂ ਨਾਲ ਇਕਰਾਰਨਾਮੇ ਆਦਿ ਕਰਨ ਵਿਚ ਕਾਫੀ ਰਾਸ਼ੀ ਲਗਾਈ ਸੀ।ਇਸ ਦੇ ਇਲਾਵਾ ਕਾਫੀ ਰਾਸ਼ੀ ਨਿਵੇਸ਼ ਵੀ ਕੀਤੀ ਗਈ ਸੀ ਅਤੇ ਇਕ ਵਾਰ ਫਿਰ ਸਾਨੂੰ ਵੱਡਾ ਖਮਿਆਜ਼ਾ ਭੁਗਤਨਾ ਪਿਆ ਹੈ।'' 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News