ਇਟਲੀ : ਪੋਰਦੀਨੋਨੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਟਕਰਾਓ ਨੂੰ ਬੈਠਕੇ ਵਿਚਾਰਨ ਲਈ ਸੰਗਤ ਨੇ ਕੀਤੀ ਅਪੀਲ
Monday, Aug 28, 2023 - 05:49 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੀਨੋਨੇ ਦੀ ਮਲਕੀਅਤ ਨੂੰ ਲੈਕੇ ਸੰਗਤ ਤੇ ਪ੍ਰਬੰਧਕ ਢਾਂਚੇ ਵਿੱਚ ਜੋ ਟਕਰਾਓ ਚੱਲ ਰਿਹਾ ਹੈ। ਉਸਨੂੰ ਲੈਕੇ ਸਮੁੱਚੇ ਵਿਸ਼ਵ ਵਿੱਚ ਵੱਸਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਨਿਰਾਸ਼ਾ ਭਰਿਆ ਮਾਹੌਲ ਬਣਿਆ ਹੋਇਆ ਹੈ, ਜਿਸ ਨੂੰ ਵੇਖਦਿਆਂ ਹੋਇਆ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀਆਂ ਸੰਗਤਾਂ ਵੱਲੋ ਪੋਰਦੀਨੋਨੇ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਨੂੰ ਆਪਣੀ ਹਉਮੇ ਨੂੰ ਤਿਆਗ ਕਿ ਇਸ ਮਸਲੇ ਨੂੰ ਮਿਲ ਬੈਠਕੇ ਵਿਚਾਰਨਾ ਚਾਹੀਦਾ ਹੈ, ਜਿਸ ਨਾਲ ਸਿੱਖੀ ਸਿਧਾਂਤਾਂ ਦੀਆਂ ਉੱਡ ਰਹੀਆਂ ਧੱਜੀਆਂ ਤੋਂ ਬਚਾਓ ਹੋ ਸਕੇ।
ਪੜ੍ਹੋ ਇਹ ਅਹਿਮ ਖ਼ਬਰ-ਯੂਰਪ 'ਚ 'ਵੈਸਟ ਨੀਲ' ਨਾਂ ਦੇ ਵਾਇਰਸ ਦੀ ਦਹਿਸ਼ਤ, ਲੋਕਾਂ ਲਈ ਬਣ ਸਕਦਾ ਹੈ ਵੱਡੀ ਮੁਸੀਬਤ
ਦੱਸਣਯੋਗ ਹੈ ਕਿ ਸ਼ੋਸ਼ਲ ਮੀਡੀਏ 'ਤੇ ਵਾਇਰਲ ਹੋ ਰਹੀਆ ਵੀਡੀਓ ਤੋਂ ਬਾਅਦ ਇਟਲੀ ਵਿਚ ਵੱਸਦੀਆਂ ਸੰਗਤਾਂ ਨੇ ਸਥਾਨਕ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਮਸਲਾ ਕੋਈ ਵੀ ਹੋਵੇ, ਅੰਤ ਗੱਲਬਾਤ ਨਾਲ ਹੀ ਹੱਲ ਹੋਣਾ ਹੈ। ਇਸ ਲਈ ਆਪਸ ਵਿੱਚ ਬੈਠਕੇ ਹੱਲ ਕੀਤਾ ਜਾਵੇ। ਲਵੀਨੀਓ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਦਲਬੀਰ ਸਿੰਘ ਨੇ ਸੁਝਾਅ ਦਿੰਦਿਆਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਸਰਬ ਉੱਚ ਨੇ ਤੇ ਉਹਨਾਂ ਦੀ ਮੌਜੂਦਗੀ ਵਿੱਚ ਬੈਠਕੇ ਸਥਾਨਿਕ ਗੁਰਦੁਆਰਾ ਸਾਹਿਬ ਦੀ ਸੰਗਤ ਦੀ ਸਹਿਮਤ ਨਾਲ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਸੰਗਤ ਦੀ ਇੱਛਾ ਹੋਵੇ, ਉਸ ਮੁਤਾਬਿਕ ਸੇਵਾਦਾਰਾਂ ਨੂੰ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।