ਯੂਰਪ ਦੀ ਸਿਰਮੌਰ ਸਾਹਿਤਕ ਸੰਸਥਾ ਮਨਾਉਣ ਜਾ ਰਹੀ ਹੈ ਆਪਣੀ 10ਵੀਂ ਵਰੇਗੰਢ
Friday, Jul 31, 2020 - 10:52 AM (IST)
ਰੋਮ (ਕੈਂਥ): ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣੀ ਦਸਵੀਂ ਵਰ੍ਹੇਗੰਢ ਵਿਸ਼ਵ ਪੱਧਰੀ ਆਨਲਾਈਨ ਸਮਾਗਮ ਕਰਾਉਂਦਿਆ 8-9 ਅਗਸਤ 2020 ਨੂੰ ਮਨਾਈ ਜਾ ਰਹੀ ਹੈ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਭਾਗ ਲੈਣਗੀਆਂ। ਇਸ ਆਨਲਾਈਨ ਸਮਾਗਮ ਦੌਰਾਨ 8 ਅਗਸਤ ਨੂੰ ਡਾਕਟਰ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਰਪ੍ਰਸਤੀ ਕਰਨਗੇ ਅਤੇ ਪ੍ਰੋ ਗੁਰਭਜਨ ਗਿੱਲ ਪ੍ਰਧਾਨਗੀ ਕਰਨਗੇ। 9 ਅਗਸਤ ਨੂੰ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਸਰਪ੍ਰਸਤੀ ਵਿੱਚ ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਦੀ ਪ੍ਰਧਾਨਗੀ ਵਿੱਚ ਹੋਵੇਗਾ। ਜਿਸ ਵਿੱਚ ਦੇਸ ਵਿਦੇਸ਼ ਦੇ ਲੇਖਕ, ਕਵੀ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਹਿੱਸਾ ਲੈਣਗੀਆਂ। ਇਹ ਜਾਣਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਇੱਕ ਪ੍ਰੈਸ ਨੋਟ ਦੁਆਰਾ ਸਾਂਝੀ ਕੀਤੀ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਯੂਰਪ ਦੇ ਪ੍ਰਮੁੱਖ ਦੇਸ਼ ਇਟਲੀ ਵਿੱਚ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਇਸ ਸਭਾ ਦਾ ਗਠਨ ਦਸ ਪਹਿਲਾਂ ਸਾਹਿਤ ਅਤੇ ਸੰਗੀਤ ਦੀ ਪ੍ਰਫੁੱਲਤਾ ਲਈ ਕੀਤਾ ਗਿਆ ਸੀ। ਆਪਣੇ ਇਸ ਸਫਰ ਦੌਰਾਨ ਇਸ ਸੰਸਥਾ ਨੇ ਬਹੁਤ ਸਾਰੇ ਪੜਾਵਾਂ ਵਿੱਚ ਦੀ ਗੁਜ਼ਰਦਿਆਂ ਹੋਇਆਂ ਕਈ ਤਰ੍ਹਾਂ ਦੇ ਉਤਰਾਅ ਚੜਾਅ ਦੇਖੇ। ਸਭਾ ਵੱਲੋਂ ਹਰ ਸਾਲ ਸਾਹਿਤਕ ਸਮਾਗਮ ਕਰਵਾਉਣ ਦੇ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਸਾਹਿਤਕ ਤੇ ਸੰਗੀਤਕ ਬੈਠਕਾਂ ਕਰਵਾਈਆਂ ਜਾਂਦੀਆਂ ਰਹੀਆਂ ਹਨ। ਯੂਰਪ ਦੀ ਧਰਤੀ ਉੱਪਰ ਪਹਿਲੀ ਯੂਰਪੀ ਪੰਜਾਬੀ ਕਾਫਰੰਸ ਕਰਵਾਉਣ ਦਾ ਸਿਹਰਾ ਵੀ ਸਾਹਤ ਸੁਰ ਸੰਗਮ ਸਭਾ ਇਟਲੀ ਦੇ ਸਿਰ ਹੀ ਬੱਝਦਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਤੱਟ 'ਤੇ ਦਿੱਸਿਆ ਐਲੀਅਨ ਜਿਹਾ ਜੀਵ, ਲੋਕ ਹੋਏ ਹੈਰਾਨ
ਇਟਲੀ ਵਿੱਚ ਰਹਿ ਰਹੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦੇ ਪੰਜਾਬੀ ਲਿਖਣ ਦੇ ਮੁਕਾਬਲੇ ਵੀ ਇਸੇ ਸੰਸਥਾ ਨੇ ਕਰਵਾਏ ਜਿਹਨਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ। ਆਪਣੇ ਦਸ ਸਾਲ ਦੇ ਸਫ਼ਰ ਨੂੰ ਪੂਰਾ ਕਰਨ ਤੋਂ ਬਾਅਦ ਸਾਹਿਤ ਸੁਰ ਸੰਗਮ ਸਭਾ ਇਟਲੀ ਵਿਸ਼ਵ ਭਰ ਦੀਆਂ ਨਾਮਵਰ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਆਪਣੇ ਮੰਚ ਦੁਆਰਾ ਸਭ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ। ਇੱਥੇ ਇਹ ਗੱਲ ਵੀ ਮਾਣ ਨਾਲ ਕਹੀ ਜਾ ਸਕਦੀ ਹੈ ਕਿ ਸਾਹਿਤ ਸੁਰ ਸੰਗਮ ਸਭਾ ਇਟਲੀ ਵਿਸ਼ਵ ਪੱਧਰੀ ਪੰਜਾਬ (ਗਲੋਬਲੀ ਪੰਜਾਬ) ਦੀ ਇੱਕ ਮੁੱਖ ਧਿਰ ਦੇ ਤੌਰ 'ਤੇ ਵਿਚਰ ਰਹੀ ਹੈ ਅਤੇ ਵਿਲੱਖਣ ਪੈੜਾਂ ਪਾ ਰਹੀ ਹੈ।
ਗਲੋਬਲੀ ਪੰਜਾਬ ਲਈ ਹੋ ਯਤਨਾਂ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦਾ ਨਾਂ ਸਦਾ ਬੜੇ ਮਾਣ ਨਾਲ ਲਿਆ ਜਾਇਆ ਕਰੇਗਾ। ਸਾਹਿਤ ਪ੍ਰੇਮੀਆਂ ਬਲਵਿੰਦਰ ਸਿੰਘ ਚਾਹਲ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਹੈ ਕਿ ਆਉ ਸਭ ਲੋਕ ਫੇਸਬੁੱਕ ਅਤੇ ਜ਼ੂਮ ਦੇ ਜ਼ਰੀਏ ਇਸ ਸਾਹਿਤਕ ਸਮਾਗਮ ਦਾ ਹਿੱਸਾ ਬਣ ਕੇ ਆਨੰਦ ਮਾਣੀਏ।