ਇਟਲੀ ਦੇ PM ਨੇ ਕਿਹਾ, ''World War-2'' ਤੋਂ ਬਾਅਦ ਦੇਸ਼ ''ਤੇ ਸਭ ਤੋਂ ਵੱਡਾ ਸੰਕਟ

03/22/2020 8:58:27 PM

ਰੋਮ - ਯੂਰਪ ਦਾ ਦੇਸ਼ ਇਟਲੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਬੁਰੇ ਦੌਰ ਤੋਂ ਲੰਘ ਰਿਹਾ ਹੈ। ਸ਼ਨੀਵਾਰ ਨੂੰ ਇਥੇ ਕੋਰੋਨਾਵਾਇਰਸ ਕਾਰਨ 24 ਘੰਟਿਆਂ ਵਿਚ 793 ਦੀ ਮੌਤ ਹੋ ਗਈ ਹੈ। ਇਟਲੀ ਨੇ ਸਾਰੀਆਂ ਗੈਰ-ਜ਼ਰੂਰੀ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਹੈ। ਇਥੇ ਹੁਣ ਕੋਰੋਨਾਵਾਇਰਸ ਕਾਰਨ ਮਿ੍ਰਤਕਾਂ ਦਾ ਅੰਕਡ਼ਾ 4825 ਤੱਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਗਯੂਸਪੇ ਕੋਂਟੇ ਨੇ ਆਖਿਆ ਹੈ ਕਿ ਦੇਸ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਸੰਕਟ ਦੇ ਦੌਰ ਵਿਚ ਹੈ। ਉਨ੍ਹਾਂ ਨੇ 3 ਅਪ੍ਰੈਲ ਤੱਕ ਸਾਰੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ।

PunjabKesari

ਦੇਸ਼ ਵਿਚ ਸਾਰੀਆਂ ਫੈਕਟਰੀਆਂ ਹੋਈਆਂ ਬੰਦ
ਪੀ. ਐਮ. ਕੋਂਟੇ ਨੇ ਆਖਿਆ ਕਿ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਤਪਾਦਨ ਨਾਲ ਜੁਡ਼ੀ ਉਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਜਾਵੇ ਜੋ ਜ਼ਰੂਰੀ ਨਹੀਂ ਹਨ। ਉਨ੍ਹਾਂ ਇਹ ਵੀ ਆਖਿਆ ਕਿ ਰੋਜ਼ਮਰਾ ਦੀਆਂ ਚੀਜ਼ਾਂ ਅਤੇ ਸੇਵਾਵਾਂ 'ਤੇ ਕੋਈ ਅਸਰ ਨਹੀਂ ਪਵੇਗਾ। ਕੋਂਟੇ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਫੈਕਟਰੀਆਂ ਨੂੰ ਬੰਦ ਕੀਤਾ ਜਾ ਰਿਹਾ ਹੈ। ਰੂਸ ਦੀ ਫੌਜ ਵੱਲੋਂ ਐਤਵਾਰ ਤੋਂ ਇਟਲੀ ਨੂੰ ਮੈਡੀਕਲ ਸਹਾਇਤਾ ਭੇਜੀ ਜਾ ਰਹੀ ਹੈ। ਰੂਸ ਦੇ ਰੱਖਿਆ ਮੰਤਰਾਲੇ ਵੱਲੋਂ ਇਸ ਗੱਲ ਦੀ ਅਧਿਕਾਰਕ ਪੁਸ਼ਟੀ ਕੀਤੀ ਗਈ ਹੈ।

PunjabKesari

60 ਲੱਖ ਦੀ ਆਬਾਦੀ ਅਤੇ ਕਰੀਬ 5000 ਲੋਕਾਂ ਦੀ ਮੌਤ
ਇਟਲੀ ਦੀ ਅਥਾਰਟੀਜ਼ ਹੁਣ ਜਾਗੀਆਂ ਹਨ ਅਤੇ ਹੁਣ ਇਸ ਦੇਸ਼ ਵਿਚ ਲਾਕਡਾਊਨ ਦੇ ਸਭ ਤੋਂ ਵੱਡੇ ਨਿਯਮ ਲਾਗੂ ਕਰ ਦਿੱਤੇ ਗਏ ਹਨ। ਹੁਣ ਬਹੁਤ ਦੇਰ ਹੋ ਚੁੱਕੀ ਹੈ ਅਤੇ 60 ਲੱਖ ਦੀ ਆਬਾਦੀ ਵਾਲੇ ਇਟਲੀ ਵਿਚ ਮੌਤਾਂ ਦਾ ਅੰਕਡ਼ਾ ਕਰੀਬ 5000 ਤੱਕ ਪਹੁੰਚਣ ਵਾਲਾ ਹੈ। ਇਟਲੀ ਵਿਚ ਇਸ ਸਮੇਂ 53,000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ ਅਤੇ ਕਰੀਬ 4800 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਇਟਲੀ ਤੋਂ ਨਿਕਲਿਆ ਵਾਇਰਸ ਪੂਰੇ ਯੂਰਪ ਨੂੰ ਆਪਣੀ ਗਿਰਫਤ ਵਿਚ ਲੈ ਚੁੱਕਿਆ ਹੈ। ਫਰਾਂਸ ਅਤੇ ਸਪੇਨ ਵੀ ਇਸ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਥੇ ਮੌਤਾਂ ਦਾ ਸਿਲਸਿਲਾ ਘੱਟ ਹੋ ਹੀ ਨਹੀਂ ਰਿਹਾ ਅਤੇ ਸ਼ਨੀਵਾਰ ਨੂੰ 793 ਮੌਤਾਂ ਮਹਾਮਾਰੀ ਦਾ ਸਰਵਉੱਚ ਅੰਕਡ਼ਾ ਬਣ ਗਿਆ। ਇਟਲੀ ਵਿਚ ਅਥਾਰਟੀਜ਼ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਹੀ ਲਾਪਰਵਾਹ ਬਣੀ ਰਹੀ। ਇਥੇ ਸਭ ਤੋਂ ਪਹਿਲਾਂ 31 ਜਨਵਰੀ ਨੂੰ ਮਿਲਾਨ ਵਿਚ ਕੋਰੋਨਾ ਦਾ ਕੇਸ ਮਿਲਿਆ ਸੀ।


Khushdeep Jassi

Content Editor

Related News