ਇਟਲੀ : ਵਿਸ਼ਾਲ ਭਗਵਤੀ ਜਾਗਰਣ ਲਈ ਤਿਆਰੀਆਂ ਆਰੰਭ

07/01/2022 12:09:44 PM

ਮਿਲਾਨਇਟਲੀ (ਸਾਬੀ ਚੀਨੀਆ): ਇਟਲੀ ਦੀ ਰਾਜਧਾਨੀ ਨਾਲ ਲੱਗਦੇ ਕਸਬਾ ਲਵੀਨੀਉ ਦੇ ਸ੍ਰੀ ਸਨਾਤਨ ਧਰਮ ਮੰਦਿਰ ਵਿਚ ਇਕ ਵਿਸ਼ਾਲ ਭਗਤਵੀ ਜਾਰਗਣ 9 ਜੁਲਾਈ ਨੂੰ ਕਰਵਾਇਆ ਜਾਵੇਗਾ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦੇਰ ਸ਼ਾਮ ਸ਼ੁਰੂ ਹੋਣ ਵਾਲੇ ਜਾਗਰਣ ਵਿਚ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਸ਼ਰਧਾਲੂ ਪੁੱਜਣਗੇ ਅਤੇ ਇਸ ਅਵਸਰ 'ਤੇ ਰਾਜ ਗਾਇਕ ਕਾਲਾ ਪਨੇਸਰ ਜੀ, ਕਿਸ਼ੋਰੀ ਜੀ ਕੇ ਪ੍ਰਿਯੇ ਭਗਤ ਸ੍ਰੀ ਮੋਹਿਤ ਸ਼ਰਮਾ ਜੀ ਮਹਾਮਾਈ ਦੇ ਗੁਣਗਾਨ ਕਰਨਗੇ। ਜਦ ਕਿ ਸ੍ਰੀ ਸੁਨੀਲ ਕੁਮਾਰ ਯੂ,ਕੇ ਅਤੇ ਪੰਡਿਤ ਰਮੇਸ਼ ਕੁਮਾਰ ਸ਼ਾਸਤਰੀ ਜੀ ਮੁੱਖ ਮਹਿਮਾਨ ਦੇ ਤੌਰ 'ਤੇ ਮਹਾਮਾਈ ਦੇ ਚਰਨਾਂ ਵਿਚ ਹਾਜ਼ਰੀ ਲਗਵਾਉਣਗੇ।  

ਪੜ੍ਹੋ ਇਹ ਅਹਿਮ ਖ਼ਬਰ- ਰਿਪੋਰਟ 'ਚ ਖੁਲਾਸਾ, ਦੁਨੀਆ ਦੇ ਸਭ ਤੋਂ ਵੱਧ 'ਨਸ਼ੀਲੇ ਪਦਾਰਥ' ਦੀ ਖਪਤ 'ਚ ਆਸਟ੍ਰੇਲੀਆਈ ਅੱਗੇ

ਜਾਗਰਣ ਦੀ ਸ਼ੁਰੂਆਤ ਸ਼ਾਮ 9 ਵਜੇ ਹੋਵੇਗੀ ਅਤੇ ਸਵੇਰ ਤੱਕ ਸਰਧਾਲੂ ਪ੍ਰਭੂ ਦੇ ਗੁਣ ਗਾਨ ਸ਼ਰਵਣ ਕਰਨਗੇ। ਮਹਾ ਜਾਗਰਣ ਦਾ "ਯੂਰਪ ਨਿਊਜ ਟੀਵੀ 'ਤੇ ਸਿੱਧਾ ਪ੍ਰਸਾਰਣ ਵੀ ਵਿਖਾਇਆ ਜਾਵੇਗਾ ਤਾਂ ਜੋ ਦੂਸਰੇ ਦੇਸ਼ਾਂ ਵਿਚ ਰਹਿਣ ਵਾਲੇ ਸ਼ਰਧਾਲੂ ਵੀ ਦਰਸ਼ਨ ਦਿਦਾਰੇ ਕਰ ਸਕਣ। ਇਸ ਮੌਕੇ ਭੰਡਾਰਾ ਵੀ ਵਰਤਾਇਆ ਜਾਵੇਗਾ। ਮਹਾਮਾਈ ਦੀ ਕ੍ਰਿਪਾ ਨਾਲ ਹੋਣ ਵਾਲੇ ਜਾਗਰਣ ਲਈ ਰੋਮ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਰਹਿੰਦੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਸਕਦਾ ਹੈ।


Vandana

Content Editor

Related News