ਭਾਰਤ ''ਚ ਅਰਥ ਵਿਵਸਥਾ ਦਿਨੋ-ਦਿਨ ਥੱਲੇ ਜਾ ਰਹੀ ਹੈ : ਲੋਈ

01/30/2020 4:01:03 PM

ਰੋਮ (ਬਿਊਰੋ): ਇਟਲੀ ਦੇ ਸ਼ਹਿਰ ਬੈਰਗਾਮੋ ਵਿਖੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਇੰਚਾਰਜ ਸ਼ੀ ਬਲਵਿੰਦਰ ਝੰਮਟ ਦੀ ਅਗਵਾਈ ਵਿਚ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਵਿਚ ਸਭ ਧਰਮਾਂ ਦੇ ਆਗੂਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਪਵਨਪ੍ਰੀਤ ਲੋਈ ਨੇ ਸੰਬੋਧਨ ਵਿਚ ਭਾਜਪਾ ਸਰਕਾਰ ਵਲੋਂ ਧੱਕੇਸ਼ਾਹੀ ਨਾਲ ਥੋਪੇ ਜਾ ਰਹੇ ਕਾਲੇ ਕਾਨੂੰਨ ਸੀ.ਏ.ਏ. ਦੇ ਖਿਲਾਫ ਸਭਨਾਂ ਨੂੰ ਇਕਜੁੱਟ ਹੋ ਕੇ ਵਿਰੋਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਕਿਸ ਕਦਰ ਦਿਨੋ ਦਿਨ ਥੱਲੇ ਜਾ ਰਹੀ ਹੈ ਹਰ ਆਏ ਦਿਨ ਬੇਰੁਜ਼ਗਾਰੀ ਵਿਚ ਵਾਧਾ ਹੋ ਰਿਹਾ ਹੈ। ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ ਇਸ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਰਕਾਰ ਕਾਲੇ ਕਾਨੂੰਨ ਨੂੰ ਥੋਪ ਕੇ ਜਨਤਾ ਨੂੰ ਭੰਬਲਭੂਸੇ ਵਿੱਚ ਪਾ ਰਹੀ ਹੈ ਜੋ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗਾ। 

ਇਸ ਮੌਕੇ ਕਮਿਊਨਿਸਟ ਸੋਚ ਦੇ ਧਾਰਨੀ ਅਤੇ ਵੀਹ ਸਾਲਾਂ ਤੋਂ ਯੂਰਪ ਵਿੱਚ ਸਰਗਰਮ ਸ਼੍ਰੀ ਸੁਖਵਿੰਦਰ ਬੱਲ ਨੇ ਬੋਲਦਿਆਂ ਕਿਹਾ ਕਿ ਅੱਜ ਜਾਤਾਂ ਪਾਤਾ ਤੋਂ ਉਪਰ ਉਠ ਕੇ ਤੇ ਇਕਜੁੱਟ ਹੋ ਕੇ ਇਸ ਕਾਲੇ ਕਾਨੂੰਨ ਦਾ ਸਖਤ ਵਿਰੋਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ਦੇ ਅਸਲ ਬਾਸ਼ਿੰਦਿਆਂ ਨੂੰ ਸ਼ਰਨਾਰਥੀਆਂ ਦੀ ਸ਼੍ਰੇਣੀ ਵਿੱਚ ਲਿਆ ਕੇ ਉਨ੍ਹਾਂ ਨੂੰ ਜਲੀਲ ਕਰਨ ਲਈ ਇਹ ਫਾਰਮੂਲਾ ਵਰਤਣਾ ਚਾਹੁੰਦੀ ਹੈ ਪਰ ਇਹ ਅਤੀ ਨਿੰਦਣਯੋਗ ਹੈ। ਇਹਨਾਂ ਤੋਂ ਇਲਾਵਾ ਬਲਜੀਤ ਭੌਰਾ, ਪਰਮਜੀਤ ਸਿੰਘ ਦੁਸਾਂਝ ,ਟੋਨੀ ਜੱਖੂ ਸੁਰਿੰਦਰ ਫਗਵਾੜਾ, ਪਵਿੱਤਰ ਸਿੰਘ, ਹਰਦੀਪ ਬਿਰਕ, ਜੀਤਾ ਸੰਘੇ ਜਗੀਰ ਅਤੇ ਗੁਰਪ੍ਰੀਤ ਆਦਿ ਨੇ ਹਿੱਸਾ ਲਿਆ।
 


Vandana

Content Editor

Related News