ਇਟਲੀ : ''ਨਾਰੀ ਦਿਵਸ'' ਨੂੰ ਸਮਰਪਿਤ ਕਵੀ ਦਰਬਾਰ ਬੜੀ ਸ਼ਾਨੋ ਸ਼ੌਕਤ ਨਾਲ ਸੰਪੰਨ

Tuesday, Mar 05, 2024 - 04:12 PM (IST)

ਰੋਮ (ਕੈਂਥ): ਮਹਿਲਾ ਕਾਵਿ ਮੰਚ (ਰਜਿ:) ਇਕਾਈ ਇਟਲੀ ਵੱਲੋਂ ਪ੍ਰਧਾਨ ਕਰਮਜੀਤ ਕੌਰ ਰਾਣਾ ਦੀ ਅਗਵਾਈ ਹੇਠ 'ਨਾਰੀ ਦਿਵਸ' ਨੂੰ ਸਮਰਪਿਤ ਸੱਤਵਾਂ ਕਵੀ ਦਰਬਾਰ ਸੰਪੰਨ ਹੋਇਆ। ਸੰਪਨ ਹੋਏ ਸਤਵੇਂ ਕਵੀ ਦਰਬਾਰ ਵਿੱਚ ਸੰਸਥਾਪਕ ਅਤੇ ਚੇਅਰਮੈਨ ਸ਼੍ਰੀਮਾਨ ਨਰੇਸ਼ ਨਾਜ਼, ਮੁੱਖ ਮਹਿਮਾਨ ਸ਼੍ਰੀਮਤੀ ਵੰਦਨਾ ਖੁਰਾਣਾ (ਵਿਦੇਸ਼ ਸਚਿਵ ਯੂਰੋਪ), ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਡਾ: ਈਰਾਦੀਪ ਕੌਰ (ਪ੍ਰਧਾਨ ਪੰਜਾਬ ਮਕਾਮ), ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਕਰਮਜੀਤ ਕੌਰ ਰਾਣਾ ਨੇ ਬਾਖੂਬੀ ਨਿਭਾਈ। 

ਕਵੀ ਦਰਬਾਰ ਦੀ ਸ਼ੁਰੂਆਤ ਸ਼੍ਰੀਮਤੀ ਇੰਦੂ ਨਾਂਦਲ ਪ੍ਰਧਾਨ ਮਕਾਮ (ਜਰਮਨੀ) ਵੱਲੋਂ ਬਹੁਤ ਖੂਬਸੂਰਤ ਦੋਹੇ ਸੁਣਾ ਕੇ ਕੀਤੀ ਗਈ। ਉਪਰੰਤ ਸ਼੍ਰੀਮਤੀ ਭਿੰਦਰਜੀਤ ਕੌਰ ਕਵਿਤਰੀ (ਇਟਲੀ) ਨੇ ਬਹੁਤ ਖੂਬਸੂਰਤ ਕਵਿਤਾ ਸੁਣਾ ਕੇ ਰੰਗ ਬੰਨਿਆ। ਫਿਰ ਸ਼੍ਰੀਮਤੀ ਸਤਵੀਰ ਸਾਂਝ ਕਵਿਤਰੀ (ਇਟਲੀ), ਸ਼੍ਰੀਮਤੀ ਜਸਵਿੰਦਰ ਕੌਰ ਮਿੰਟੂ ਕਵਿਤਰੀ (ਇਟਲੀ), ਸ਼੍ਰੀਮਤੀ ਆਰਤੀ ਬਖਸ਼ੀ ਆਰੂ ਪ੍ਰਧਾਨ ਵਨਕਾਮ (ਇਟਲੀ), ਸ਼੍ਰੀਮਤੀ ਚਿਤਰਾ ਗੁਪਤਾ ਵਿਦੇਸ਼ ਸਚਿਵ ਮਕਾਮ (ਸਿੰਗਾਪੁਰ), ਸ਼੍ਰੀਮਤੀ ਡਾ :ਈਰਾਦੀਪ ਕੌਰ ਪ੍ਰਧਾਨ (ਪੰਜਾਬ ਮਕਾਮ , ਸ਼੍ਰੀਮਤੀ ਵੰਦਨਾ ਖੁਰਾਣਾ ਵਿਦੇਸ਼ ਸਚਿਵ (ਯੂਰੋਪ) ਅਤੇ ਕਰਮਜੀਤ ਕੌਰ ਰਾਣਾ ਆਦਿ ਕਲਮਾਂ ਨੇ ਖੂਬਸੂਰਤ ਰਚਨਾਵਾਂ ਪੇਸ਼ ਕਰਕੇ ਸਮੇਂ ਨੂੰ ਬੰਨ੍ਹ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿ ‘ਚ ਸ਼ਾਦਮਾਨ ਚੌਕ ਦਾ ਨਾਂ ਨਹੀਂ ਰੱਖਿਆ ‘ਭਗਤ ਸਿੰਘ’, ਸਰਕਾਰ ਨੂੰ ਭੇਜਿਆ ਗਿਆ ਨੋਟਿਸ

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਕਰਮਜੀਤ ਕੌਰ ਰਾਣਾ ਨੇ ਦੱਸਿਆ ਕਿ ਜਿਥੇ ਸ਼੍ਰੀਮਤੀ ਇੰਦੂ ਨਾਂਦਲ ਜੀ ਨੇ ਸਾਰੇ ਕਵੀ ਤੇ ਕਵਿਤਰੀਆਂ ਨੂੰ ਸਫਲ ਕਵੀ ਦਰਬਾਰ ਦੀ ਮੁਬਾਰਕਬਾਦ ਦਿੱਤੀ, ਉਥੇ ਹੀ ਮੁੱਖ ਮਹਿਮਾਨ ਸ਼੍ਰੀਮਤੀ ਵੰਦਨਾ ਖੁਰਾਣਾ ਜੀ ਨੇ ਵੀ ਬੜੇ ਹੀ ਸੋਹਣੇ ਅਲਫਾਜਾਂ ਵਿੱਚ ਹੋਂਸਲਾ ਅਫ਼ਜਾਈ ਕਰਦਿਆਂ ਸਾਰਿਆਂ ਨੂੰ ਵਧਾਈ ਦਿੱਤੀ। ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਡਾ: ਈਰਾਦੀਪ ਕੌਰ ਜੀ ਨੇ ਸ਼ਾਮਿਲ ਹੋਏ ਦੇਸ਼ਾਂ ਵਿਦੇਸ਼ਾਂ ਤੋਂ ਬਾਕੀ ਸਾਰੇ ਮਹਿਮਾਨ ਨਾਲ ਬਹੁਤ ਦਿਲਕਸ਼ ਵਿਚਾਰ ਸਾਂਝੇ ਕੀਤੇ। ਆਪਣੀਆਂ ਯਾਦਗਾਰੀ ਛਾਪਾਂ ਛੱਡਦੇ ਸੰਪਨ ਹੋਏ ਕਵੀ ਦਰਬਾਰ ਦੇ ਅੰਤ ਵਿੱਚ ਕਰਮਜੀਤ ਕੌਰ ਰਾਣਾ ਨੇ ਹਾਜ਼ਰ ਸਭ ਸ਼ਖਸੀਅਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News