ਇਟਾਲੀਅਨ ਗੋਰੀ ਨੇ ਸਿੱਖ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਕੀਤਾ ਨਿਹਾਲ

Thursday, Feb 07, 2019 - 10:05 AM (IST)

ਇਟਾਲੀਅਨ ਗੋਰੀ ਨੇ ਸਿੱਖ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਕੀਤਾ ਨਿਹਾਲ

ਮਿਲਾਨ/ਇਟਲੀ (ਸਾਬੀ ਚੀਨੀਆ)— ਬੇਸ਼ਕ ਪੰਜਾਬੀ ਨੌਜਵਾਨ ਸਿੱਖੀ ਤੋਂ ਬੇਮੁੱਖ ਹੋਕੇ ਪੱਛਮੀ ਕਲਚਰ ਦੀ ਰੰਗਤ ਵਿਚ ਰੰਗੇ ਬਾਹਰਲੇ ਦੇਸ਼ਾਂ ਨੂੰ ਕੂਚ ਕਰ ਚੁੱਕੇ ਹਨ। ਪਰ ਇੰਨ੍ਹਾਂ ਦੇਸ਼ਾਂ ਦੇ ਬਹੁਤ ਸਾਰੇ ਗੋਰੇ ਲੋਕ ਸਿੱਖ ਇਤਿਹਾਸ ਤੋ ਪ੍ਰਭਾਵਿਤ ਹੋਕੇ ਸਿੱਖੀ ਬਾਣਾ ਪਾਉਣ, ਗੁਰਬਾਣੀ ਪੜ੍ਹਨ ਤੇ ਕੀਰਤਨ ਸਿੱਖਣ ਵਿਚ ਵੀ ਰੁੱਚੀ ਰੱਖ ਰਹੇ ਹਨ। ਸਿੱਖ ਧਰਮ ਨਾਲ ਪ੍ਰੀਤੀ ਰੱਖਣ ਵਾਲੀ ਇਟਲੀ ਦੀ ਇਕ ਗੋਰੀ ਡਾਕਟਰ ਬੀਬੀ ਬਲਿਹਾਰ ਕੌਰ ਬਣ ਕੇ ਅਮਰੀਕਾ ਦੀ ਇਕ ਯੂਨੀਵਰਸਿਟੀ ਤੋਂ ਇਲਾਵਾ ਦੂਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਬਹੁਤ ਸਾਰੇ ਗੋਰੇ ਲੋਕਾਂ ਨੂੰ ਕੀਰਤਨ ਸਿਖਲਾਈ ਦੇ ਰਹੀ ਹੈ। 

ਰਾਜਧਾਨੀ ਰੋਮ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ ਕਰਵਾਏ ਧਾਰਮਿਕ ਸਮਾਗਮ ਵਿਚ ਬੀਬੀ ਬਲਿਹਾਰ ਕੌਰ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਹੋਏ ਗੁਰਸਿੱਖ ਸੰਗਤ ਨੂੰ ਸੰਬੋਧਨ ਕਰਦੇ ਆਖਿਆ ਕਿ ਤੁਸੀ ਬੜੇ ਭਾਗਾਂ ਵਾਲੇ ਹੋ ਜਿੰਨ੍ਹਾਂ ਨੇ ਸੁਰਬੀਰਾਂ ਦੀ ਕੌਮ ਸਿੱਖ ਧਰਮ ਵਿਚ ਜਨਮ ਲਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਦੀ ਦਲੇਰੀ ਤੇ ਦਿਆਲ ਦਿਲੀ ਤੋਂ ਪ੍ਰਭਾਵਿਤ ਹੋਕੇ ਉਨ੍ਹਾਂ ਸਿੱਖ ਧਰਮ ਨੂੰ ਅਪਣਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਬਾਣੀ ਪੜ੍ਹਦਿਆਂ ਤੇ ਕੀਰਤਨ ਕਰਦਿਆਂ ਦਿਲ ਨੂੰ ਅਲੱਗ ਤਰ੍ਹਾਂ ਦਾ ਸਕੂਨ ਮਿਲਦਾ ਹੈ। ਪੰਡਾਲ ਵਿਚ ਜੁੜ ਬੈਠੀਆਂ ਸੰਗਤਾਂ ਵਲੋਂ ਬੜੇ ਸ਼ਾਂਤਮਈ ਤਰੀਕੇ ਕੀਰਤਨ ਸਰਵਣ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ।


author

Vandana

Content Editor

Related News