ਇਟਲੀ : ਭੰਗੜਾ ਮੁਕਾਬਲਿਆਂ ''ਚ ਗੋਰੀਆਂ ਮੁਟਿਆਰਾਂ ਨੇ ਕਰਵਾਈ ਬੱਲੇ-ਬੱਲੇ
Thursday, Dec 01, 2022 - 12:42 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਭੰਗੜਾ ਬੁਆਇਜ਼ ਐਂਡ ਗਰਲਜ਼ ਗਰੂਪ ਇਟਲੀ ਦੁਆਰਾ ਪੰਜਾਬੀਆਂ ਦੀ ਜਿੰਦ-ਜਾਨ ਲੋਕ ਨਾਚ ਭੰਗੜੇ ਅਤੇ ਬਾਲੀਵੁੱਡ ਦੇ ਮੁਕਾਬਲੇ ਕਰਵਾਏ ਗਏ। ਅੰਤਰਰਾਸ਼ਟਰੀ ਭੰਗੜਾ ਕੋਚ ਵਰਿੰਦਰਦੀਪ ਸਿੰਘ ਰਵੀ ਦੀ ਅਗਵਾਈ ਅਤੇ ਯੋਗ ਪ੍ਰਬੰਧਾਂ ਹੇਠ ਪਾਦੋਵਾ ਦੇ ‘ਡੌਨ ਬੋਸਕੋ’ ਥੀਏਟਰ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੇ ਨਾਲ-ਨਾਲ ਇਟਾਲੀਅਨ ਅਤੇ ਬਾਲੀਵੁੱਡ ਦੇ ਕਲਾਕਾਰਾਂ ਨੇ ਵੀ ਆਪਣੇ ਖ਼ੂਬ ਜਲਵੇ ਦਿਖਾਏ ਅਤੇ ਸਭ ਨੂੰ ਝੂੰਮਣ ਲੱਗਾ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ 'ਚ ਨਵੇਂ ਬਣੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣਗੇ ਕਿੰਗ ਚਾਰਲਸ
ਇਹਨਾਂ ਮੁਕਾਬਲਿਆਂ ਵਿੱਚ ਰਾਜ ਡਾਡਰਾ ਜਰਮਨ, ਅਮਰ ਕਲੇਰ ਕਰੇਮੋਨਾ ਅਤੇ ਸਿਲਵੀਆ ਵੇਲੇਦਾ ਵੱਲੋਂ ਭੰਗੜੇ ਦੇ ਮੁਕਾਬਲਿਆਂ ਵਿਚ ਅਤੇ ਸਿਲਵੀਆ ਵੇਲੇਦਾ ਅਤੇ ਅਲੈਂਸਾਦਰੋ ਦੁਆਰਾ ਬਾਲੀਵੁੱਡ ਡਾਂਸ ਦੇ ਮੁਕਾਬਲਿਆਂ ਵਿੱਚ ਮੁੱਖ ਜੱਜ ਵੱਜੋਂ ਸੇਵਾ ਨਿਭਾਈ ਗਈ। ਜੇਤੂਆਂ ਨੂੰ ਸ਼ਾਨਦਾਰ ਟ੍ਰਾਫੀਆਂ ਅਤੇ ਨਕਦ ਇਨਾਮ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ।ਇੰਨਾਂ ਮੁਕਾਬਲਿਆਂ ਦੀ ਖਾਸ ਗੱਲ ਇਹ ਰਹੀ ਕਿ ਜਿਸ ਤਰ੍ਹਾਂ ਪੰਜਾਬੀਆਂ ਨੂੰ ਡੋਲ ਨਾਲ ਨੱਚਦੇ ਤਾਂ ਅਕਸਰ ਵੇਖਿਆ ਹੋਵੇਗਾ ਪਰ ਇਟਾਲੀਅਨ ਮੁਟਿਆਰਾਂ ਵੱਲੋਂ ਜਿਸ ਜੋਸ਼ ਅਤੇ ਹੌਂਸਲੇ ਨਾਲ ਭੰਗੜਾ ਪਾਉਂਦੇ ਹੋਏ ਵਾਹ-ਵਾਹ ਕਰਵਾਈ ਗਈ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਇਟਾਲੀਅਨ ਦਰਸ਼ਕਾਂ ਨੇ ਭੰਗੜੇ ਦਾ ਐਕਸ਼ਨਾਂ ਦਾ ਖ਼ੂਬ ਆਨੰਦ ਮਾਣਿਆ ਅਤੇ ਪੱਬ ਥਿਰਕਾਏ।