ਇਟਲੀ ਪੁੱਜੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਤੇ ਜੱਸੀ ਸੋਹਲ ਦਾ ਸਵਾਗਤ

Saturday, Oct 27, 2018 - 08:45 AM (IST)

ਇਟਲੀ ਪੁੱਜੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਤੇ ਜੱਸੀ ਸੋਹਲ ਦਾ ਸਵਾਗਤ

ਮਿਲਾਨ/ਇਟਲੀ (ਸਾਬੀ ਚੀਨੀਆ)— ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸੁਰੀਲੇ ਗਾਇਕ ਜੱਸੀ ਸੋਹਲ ਅਤੇ ਹਰਪ੍ਰੀਤ ਰੰਧਾਵਾ ਦਾ ਇਟਲੀ ਪੁੱਜਣ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਦੋਵੇ ਫਨਕਾਰ ਇੱਥੇ ਦੀਵਾਲੀ ਮੇਲੇ ਤੇ ਕਰਵਾਏ ਜਾ ਰਹੇ ਸ਼ੋਅ ਵਿਚ ਹਿੱਸਾ ਲੈਣ ਲਈ ਪੁੱਜੇ ਹਨ ਜਿੰਨ੍ਹਾਂ ਨੇ ਬੈਰਗਾਮੋ ਤੇ ਰੋਮ ਨਾਲ ਲੱਗਦੇ ਕਸਬਾ ਲਵੀਨੀਓ 'ਚ ਸਟੇਜ ਸ਼ੋਅ ਕਰਨੇ ਹਨ। ਜੱਸੀ ਸੋਹਲ ਸੱਭਿਆਚਾਰਕ ਗੀਤ ਗਾਉਣ ਵਿਚ ਬਾਖੂਬੀ ਮੁਹਾਰਤ ਰੱਖਦਾ ਹੈ ਉੱਥੇ ਕੈਨੇਡਾ ਦੀ ਧਰਤੀ ਤੇ ਵੱਸਦੇ ਗਾਇਕ ਹਰਪ੍ਰੀਤ ਰੰਧਾਵਾ ਨੇ ਅਕਸਰ ਖਰਾਬ ਸਿਸਟਮ ਖਿਲਾਫ ਅਵਾਜ ਬੁਲੰਦ ਕਰਦੇ ਗੀਤ ਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰਪ੍ਰੀਤ ਰੰਧਾਵਾ ਦਾ ਗਾਇਆ ਗੀਤ “ਜਿਹੜਾ ਹੱਕਾਂ ਲੜੇ ਤੇ ਉਸ ਨੂੰ ਅੱਤਵਾਦੀ ਆਖਦੇ'' ਕਾਫੀ ਮਕਬੂਲ ਹੋਇਆ ਸੀ।


Related News