ਇਟਲੀ : ਨਰਾਤਿਆਂ ਮੌਕੇ ਲੱਗਣਗੀਆਂ ਹਰੀ ਓਮ ਮੰਦਿਰ ਮਾਨਤੋਵਾ ‘ਚ ਰੌਣਕਾਂ
Monday, Apr 12, 2021 - 03:49 PM (IST)
ਰੋਮ (ਕੈਂਥ): ਚੈਤਰਾ ਨਵਰਾਤਰੀ ਇੱਕ ਪ੍ਰਸਿੱਧ ਹਿੰਦੂ ਤਿਉਹਾਰ ਹੈ। ਇਹ ਤਿਉਹਾਰ ਨੌਂ ਦਿਨਾਂ ਲਈ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮਾਂ ਦੁਰਗਾ ਦੇ ਨੌ ਰੂਪਾਂ ਨੂੰ ਸਮਰਪਿਤ ਹੈ। ਹਰ ਰੋਜ਼ ਮਾਂ ਦੇ ਇਕ ਰੂਪ ਦੀ ਪੂਜਾ ਕੀਤੀ ਜਾਂਦੀ ਹੈ।ਇਸ ਲਈ ਇਸ ਤਿਉਹਾਰ ਵਿਚ ਨੌ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ।
ਨਵਰਾਤਰੀ ਦੇ ਇਸ ਤਿਉਹਾਰ ਵਿੱਚ, ਦੋ ਰੁੱਤਾਂ ਮਿਲਦੀਆਂ ਹਨ। ਨਵਰਾਤਰੀ ਸਾਲ ਵਿਚ ਦੋ ਵਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਚੈਤਰਾ ਨਵਰਾਤਰੀ ਅਤੇ ਅਸ਼ਵਿਨ ਨਵਰਾਤਰੀ ਕਿਹਾ ਜਾਂਦਾ ਹੈ। ਚੈਤਰਾ ਨਵਰਾਤਰੀ ਮਾਰਚ ਜਾਂ ਅਪ੍ਰੈਲ ਦੇ ਮਹੀਨਿਆਂ ਦੌਰਾਨ ਪੈਂਦੀ ਹੈ। ਚੈਤਰਾ ਨਵਰਾਤਰੀ ਨੂੰ ਵਸੰਤ ਨਵਰਾਤਰੀ ਵੀ ਕਿਹਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ - ਮਿਸਰ 'ਚ ਮਿਲਿਆ 3000 ਸਾਲ ਪੁਰਾਣਾ 'ਸੋਨੇ ਦਾ ਸ਼ਹਿਰ',ਪਹਿਲਾ ਵੀਡੀਓ ਆਇਆ ਸਾਹਮਣੇ
ਇਸ ਉਤਸਵ ਨੂੰ ਸਮਰਪਿਤ ਇਟਲੀ ਦੇ ਪ੍ਰਸਿੱਧ ਹਰਿ ਓਮ ਮੰਦਿਰ ਮਾਨਤੋਵਾ ਵਿਖੇ 13 ਅਪ੍ਰੈਲ ਤੋਂ 20 ਅਪ੍ਰੈਲ ਤੱਕ ਮਾਤਾ ਰਾਣੀ ਦੇ ਹਰ ਰੂਪ ਦੀ ਪੂਜਾ ਕੀਤੀ ਜਾਵੇਗੀ ਤੇ ਵਿਸ਼ੇਸ਼ ਮਾਤਾ ਰਾਣੀ ਦੀ ਮਹਿਮਾ ਦਾ ਗੁਣ-ਗਾਓ ਹੋਵੇਗਾ। ਮੰਦਿਰ ਪ੍ਰਧਾਨ ਹਰਮੇਸ ਲਾਲ ਤੇ ਪੁਜਾਰੀ ਪੰਡਿਤ ਪੁਨੀਤ ਸ਼ਾਸਤਰੀ ਨੇ ਭਗਤਾਂ ਇਸ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਮੰਦਿਰ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ। ਇਹ ਉਤਸਵ ਕੋਵਿਡ-19 ਦੇ ਨਿਯਮਾਂ ਤਹਿਤ ਹੀ ਹੋਵੇਗਾ ਤੇ ਹਰ ਸ਼ਰਧਾਲੂ ਮਾਸਕ ਪਹਿਨ ਕੇ ਹੀ ਮੰਦਿਰ ਆਵੇ।