ਮੁੱਖ ਸੰਪਾਦਕ ਸ:ਹਰਬਿੰਦਰ ਸਿੰਘ ਧਾਲੀਵਾਲ ਤੇ ਸਹਿ ਸੰਪਾਦਕ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਨੂੰ ਸਦਮਾ

Wednesday, Mar 31, 2021 - 03:23 PM (IST)

ਮੁੱਖ ਸੰਪਾਦਕ ਸ:ਹਰਬਿੰਦਰ ਸਿੰਘ ਧਾਲੀਵਾਲ ਤੇ ਸਹਿ ਸੰਪਾਦਕ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਨੂੰ ਸਦਮਾ

ਰੋਮ (ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ): ਅਦਾਰਾ ਪੰਜਾਬ ਐਕਸਪ੍ਰੈੱਸ ਇਟਲੀ ਦੇ ਮੁੱਖ ਸੰਪਾਦਕ ਸ: ਹਰਬਿੰਦਰ ਸਿੰਘ ਧਾਲੀਵਾਲ ਤੇ ਸਹਿ ਸੰਪਾਦਕ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੇ ਸਤਿਕਾਰਤ ਮਾਸੜ ਜੀ ਸ: ਸਤਵਿੰਦਰ ਸਿੰਘ ਬਾਲਾ (52) ਦਾ ਅਚਾਨਕ ਦਿਲ ਦੀ ਧੜਕਣ ਰੁੱਕ ਜਾਣ ਕਾਰਨ ਦਿਹਾਂਤ ਹੋ ਗਿਆ।

PunjabKesari

ਪੜ੍ਹੋ ਇਹ ਅਹਿਮ ਖਬਰ - ਮਾਤਾ ਮਨਜੀਤ ਕੌਰ ਦੇ ਅਕਾਲ ਚਲਾਣੇ ਤੇ ਢਿੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਸਤਵਿੰਦਰ ਸਿੰਘ ਬਾਲਾ ਉੱਘੇ ਸਮਾਜ ਸੇਵਕ ਤੇ ਨੰਬਰਦਾਰ ਕੇਸਰ ਸਿੰਘ ਹੁਰਾਂ ਦੇ ਭੂਚੰਗੀ ਸਨ ਜਿਹੜੇ ਕਿ ਚੰਡੀਗੜ੍ਹ ਵਿਖੇ ਆਪਣਾ ਕਾਰੋਬਾਰ ਕਰਦੇ ਸਨ।ਉਹਨਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 4 ਅਪ੍ਰੈਲ 2021 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਰਾਮਪੁਰ (ਫ਼ਤਿਹਗੜ੍ਹ) ਵਿਖੇ ਹੋਵੇਗੀ। ਇਸ ਦੁੱਖ ਦੀ ਘੜ੍ਹੀ ਵਿੱਚ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਤੇ ਇਟਲੀ ਦੇ ਭਾਰਤੀ ਭਾਈਚਾਰੇ ਨੇ ਧਾਲੀਵਾਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

Vandana

Content Editor

Related News