ਇਟਲੀ ''ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

Monday, Feb 10, 2020 - 10:07 AM (IST)

ਇਟਲੀ ''ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਰੋਮ (ਕੈਂਥ): ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਆਗਮਨ ਪੁਰਬ ਸੰਬੰਧੀ ਇਟਲੀ ਭਰ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ ਦੀਪ ਮਾਲਾ ਕੀਤੀ ਗਈ ਅਤੇ ਸ਼ਾਮ ਦੇ ਦੀਵਾਨ ਸਜਾਏ ਗਏ। ਵਿਚੈਂਸਾ ਵਿਖੇ ਸਜੇ ਦੀਵਾਨਾਂ ਵਿੱਚ ਜਿਸ ਵਿੱਚ ਗਿਆਨੀ ਨਰਿੰਦਰ ਸਿੰਘ, ਬਰੇਂਦੋਲਾ ਤੋਂ ਬੀਬਾ ਪ੍ਰਮਜੀਤ ਕੌਰ ਅਤੇ ਬੀਬਾ ਤਲਵਿੰਦਰ ਕੌਰ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰਾਂ ਦੀ ਬਾਣੀ ਨਾਲ ਜੋੜਿਆ।  

PunjabKesari

ਮੌਜੂਦਾ ਮੁੱਖ ਸੇਵਾਦਾਰ ਸਤਪਾਲ ਵੱਲੋਂ ਅਤੇ ਗੁਰੂਘਰ ਦੇ ਹੋਰ ਕਈ ਸੇਵਾਦਾਰਾਂ ਵੱਲੋਂ ਇਸ ਪਵਿਤਰ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ।

PunjabKesari

ਸਮਾਗਮ ਉਪਰੰਤ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਨਰਿੰਦਰ ਸਿੰਘ ਇੰਗਲੈਂਡ ਬਰੇਂਦੋਲਾ ਤੋਂ ਬੀਬਾ ਪ੍ਰਮਜੀਤ ਕੌਰ ਅਤੇ ਬੀਬਾ ਤਲਵਿੰਦਰ ਕੌਰ ਦਾ ਸਰੋਪਿਆਂ ਨਾਲ ਸਨਮਾਨ ਕੀਤਾ ਗਿਆ।ਸਮਾਗਮਾਂ ਉਪਰੰਤ ਗੁਰੂ ਜੀ ਕੇ ਅਤੁੱਟ ਲੰਗਰ ਵਰਤਾਏ ਗਏ।

PunjabKesari

ਇਸ ਤਰ੍ਹਾਂ ਹੀ ਵੇਰੋਨਾ ਅਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਉਦੀਆ ਵਿਖੇ ਸੰਗਤਾਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਗਿਆ ।


author

Vandana

Content Editor

Related News