ਲਾਦੀਸਪੋਲੀ ''ਚ 16 ਨੂੰ ਮਨਾਇਆ ਜਾਵੇਗਾ ਗੁਰੂ ਰਵਿਦਾਸ ਦਾ ਅਵਤਾਰ ਦਿਹਾੜਾ
Friday, Feb 14, 2020 - 10:06 AM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਮੌਕੇ ਦੇ ਹਾਕਮਾਂ ਨੂੰ ਸੱਚ ਦਾ ਰਾਹ ਦਿਖਾਉਣ ਵਾਲੇ ਚੌਦਵੀ ਸਦੀ ਦੇ ਮਹਾਨ ਤਪੱਸਵੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਗਟ ਦਿਹਾੜਾ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀਆਂ ਸੰਗਤਾਂ ਵਲੋਂ 16 ਫਰਵਰੀ ਐਤਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਉੱਘੇ ਕਥਾਵਾਚਕ ਭਾਈ ਤ੍ਰਿਵੇਦੀ ਸਿੰਘ (ਯੂਕੇ) ਵਾਲੇ ਆਈਆਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਕਾਲ ਨਾਲ ਸਬੰਧਤ ਵਿਚਾਰਾਂ ਰਾਹੀਂ ਨਿਹਾਲ ਕਰਨਗੇ।