ਇਟਲੀ ‘ਚ 20 ਜੂਨ ਨੂੰ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਸਮਾਗਮ ਮੌਕੇ ਸੱਜਣਗੀਆਂ ਕੇਸਰੀ ਦਸਤਾਰਾਂ

Friday, Jun 18, 2021 - 06:08 PM (IST)

ਇਟਲੀ ‘ਚ 20 ਜੂਨ ਨੂੰ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਸਮਾਗਮ ਮੌਕੇ ਸੱਜਣਗੀਆਂ ਕੇਸਰੀ ਦਸਤਾਰਾਂ

ਰੋਮ (ਕੈਂਥ): ਗੁਰੂਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਟਰ ਪੋਂਤੇਕੁਰੋਨੇ ਵਿਖੇ ਸ਼ਹੀਦੀ ਗੁਰਪੁਰਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦਸਤਾਰ ਸਿਖਲਾਈ ਕੈਂਪ ਵੀ  ਲਗਵਾਇਆ ਜਾ ਰਿਹਾ ਹੈ, ਜਿਸ ਵਿੱਚ ਕੇਸਰੀ ਦਸਤਾਰਾਂ ਸੱਜਣਗੀਆਂ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼ਾਂਤੀ ਦੇ ਪੁੰਜ ਪੰਜਵੇਂ ਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 20 ਜੂਨ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

PunjabKesari

ਇਸ ਮੌਕੇ ਗੁਰੂਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ ਅਤੇ ਨੌਜਵਾਨਾਂ ਨੂੰ ਆਪਣੇ ਧਰਮ ਵਿਚ ਪਰਪੱਕ ਕਰ ਸਿੱਖ ਅਮੀਰ ਵਿਰਸੇ ਦੀਆਂ ਕਦਰਾਂ ਕੀਮਤਾਂ ਤੋਂ ਜਾਣੂ ਕਰਵਾ ਉਨ੍ਹਾਂ ਵਿਚ ਦਸਤਾਰ ਸਿੱਖ ਦੀ ਮਹੱਤਤਾ ਨੂੰ ਦਰਸਾਉਣ ਦੇ ਮੰਤਵ ਨਾਲ ਗੁਰੂਦੁਆਰਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿਚ ਅੰਤਰਰਾਸ਼ਟਰੀ ਦਸਤਾਰ ਸਿਖਲਾਈ ਕੋਚ ਮਨਦੀਪ ਸਿੰਘ ਸੈਣੀ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੀ ਸੇਵਾ ਕਰਨਗੇ।ਇਸ ਸ਼ਲਾਘਾਯੋਗ ਕਾਰਜ ਵਿੱਚ ਗੁਰਮੁਖ ਸਿੰਘ, ਹਰਮਨਪ੍ਰੀਤ ਸਿੰਘ, ਯੁਵਰਾਜ ਸਿੰਘ ਅਤੇ ਮਹਿਕਦੀਪ ਸਿੰਘ ਇਸ ਦਸਤਾਰ ਸਿਖਲਾਈ ਕੈਂਪ ਵਿੱਚ ਉਹਨਾਂ ਦਾ ਸਾਥ ਦੇਣਗੇ।

ਪੜ੍ਹੋ ਇਹ ਅਹਿਮ ਖਬਰ- ਸਿੱਖ ਭਾਈਚਾਰੇ ਲਈ ਚੰਗੀ ਖ਼ਬਰ, ਜਲਦ ਹਟੇਗੀ ਸਿਡਨੀ ਦੇ ਸਕੂਲਾਂ 'ਚ ਲੱਗੀ ਕਿਰਪਾਨ 'ਤੇ ਪਾਬੰਦੀ

ਸਿੱਖੀ ਦੀ ਸ਼ਾਨ ਦਸਤਾਰ ਸਿੱਖਣ ਲਈ ਪੱਗੜੀ ਕੋਚ ਮਨਦੀਪ ਸਿੰਘ ਸੈਣੀ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਦਸਤਾਰ ਸਿਖਲਾਈ ਕੈਂਪ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਆਪਣੇ ਧਰਮ ਦੇ ਅਮੀਰ ਵਿਰਸੇ ਨੂੰ ਸਾਂਭਣ ਦੇ ਨਾਲ-ਨਾਲ ਦਸਤਾਰ ਨੂੰ ਆਪਣੇ ਸਰੀਰ ਦਾ ਇਕ ਅਨਿਖੱੜਵਾ ਅੰਗ ਸਮਝਣ ਲਈ ਮੁਹਰੀ ਹੋ ਸੇਵਾ ਨਿਭਾਉਣ ਕਿਉਂਕਿ ਸਿੱਖ ਦੀ ਸ਼ਾਨ ਉਸ ਦੀ ਦਸਤਾਰ ਨਾਲ ਹੀ ਹੁੰਦੀ ਹੈ।


author

Vandana

Content Editor

Related News