ਇਟਲੀ : ਸ੍ਰੀ ਗੁਰੂ ਅਰਜੇਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਮੌਕੇ ਵਿਸ਼ੇਸ਼ ਸਮਾਗਮ

7/14/2019 1:23:46 PM

ਰੋਮ/ਇਟਲੀ (ਕੈਂਥ)— ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਇਟਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਆਹ ਪੁਰਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ, ਸਿਰਜਣਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਦੀ ਸਲਾਨਾ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।ਇਸ ਮਹਾਨ ਸਮਾਗਮ ਤੇ ਗੁਰੂਘਰ ਦੇ ਵਜੀਰ ਭਾਈ ਜਗਦੇਵ ਸਿੰਘ ਜੀ ਜੰਮੂ ਅਤੇ ਭਾਈ ਬਲਜੀਤ ਸਿੰਘ ਜੀ ਨੇ ਸਗੰਤਾਂ ਨੂੰ ਕੀਰਤਨ ਰਾਹੀ ਨਿਹਾਲ ਕੀਤਾ। 

PunjabKesari

ਇਸ ਸਮਾਗਮ ਵਿੱਚ ਪੰਥ ਪ੍ਰਸਿੱਥ ਕਥਾਵਾਚਕ ਭਾਈ ਕੁਲਵਿੰਦਰ ਸਿੰਘ ਜੀ ਬਰਿਆਰ ਜਰਮਨੀ, ਢਾਡੀ ਜਥਾ ਭਾਈ ਭੁਪਿੰਦਰ ਸਿੰਘ ਅੱਣਖੀ, ਕੀਰਤਨੀ ਜਥਾ ਭਾਈ ਰਣਜੀਤ ਸਿੰਘ ਜੀ, ਭਾਈ ਜਸਪਾਲ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਅਤੇ ਕੀਰਤਨੀ ਜਥਾ ਭਾਈ ਜਸਪਾਲ ਸਿੰਘ ਜੀ ਸ਼ਾਂਤ ਉਚੇਚੇ ਤੌਰ ਤੇ ਇਟਲੀ ਦੀਆਂ ਸੰਗਤਾਂ ਦੇ ਦਰਸ਼ਨ ਕੀਤੇ। ਇਸ ਪਾਵਨ ਦਿਹਾੜੇ ਤੇ ਪਿੰਡ ਮਊ ਸਾਹਿਬ, ਪਿੰਡ ਬਿਲਗਾ ਅਤੇ ਪਿੰਡ ਨੂਰ ਮਹਿਲ ਦੀਆਂ ਸਮੂਹ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਗਈ।ਇਸ ਸਮਾਗਮ ਵਿੱਚ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰਾਂ ਵੱਲੋਂ ਵੀ ਸਮਾਗਮ ਦੇ ਪ੍ਰਚਾਰ ਦੀ ਇੰਟਰਨੈੱਟ ਰਾਹੀਂ ਸੇਵਾ ਨਿਭਾਈ ਗਈ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।


Vandana

Edited By Vandana