ਇਟਲੀ : ਸ੍ਰੀ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ

Wednesday, May 04, 2022 - 12:56 PM (IST)

ਇਟਲੀ : ਸ੍ਰੀ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ

ਰੋਮ(ਕੈਂਥ): ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੋਹਰਲੀ ਕਤਾਰ ਦੀ 'ਕੁਲਤੂਰਾ ਸਿੱਖ ਇਟਲੀ' ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤਿ ਗਿਆਨ ਮੁਕਾਬਲਿਆਂ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੂਚੀ ਪੈਦਾ ਕਰ ਰਹੀ ਹੈ। ਇਸ ਸੰਸਥਾ ਵੱਲੋਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਲੇਨੋ (ਬਰੇਸ਼ੀਆ) ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ 5 ਸਾਲ ਤੋਂ ਲੈਕੇ 14 ਸਾਲ ਜਾ ਇਸ ਤੋਂ ਉੱਪਰ ਦੇ ਬੱਚਿਆਂ ਨੇ ਭਾਗ ਲਿਆ।

ਤਕਰੀਬਨ 2 ਮਹੀਨਿਆਂ ਤੋਂ ਇਸ ਮੁਕਾਬਲੇ ਲਈ ਬੱਚਿਆ ਨੂੰ ਤਿਆਰੀ ਕਰਵਾਈ ਗਈ ਸੀ। ਜਿਸਦਾ ਸਿਲੇਬਸ ਸੰਸਥਾ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਕਰਵਾਇਆ ਗਿਆ ਸੀ ।ਇਹ ਮੁਕਾਬਲੇ ਲਿਖਤੀ ਰੂਪ ਵਿੱਚ ਹੋਏ ਸਨ।ਜਿਸ ਦਾ ਸਮਾਂ 40 ਮਿੰਟ ਨਿਰਧਾਰਿਤ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਹਿੱਸਾ ਲਿਆ। ਇਹ ਮੁਕਾਬਲੇ 4 ਗਰੁੱਪਾਂ ਵਿੱਚ ਕਰਵਾਏ ਗਏ ਸਨ। ਜਿਸ ਵਿੱਚ ਗਰੁੱਪ 'ਏ' ਵਿਚ ਰਹਿਮਤਪ੍ਰੀਤ ਕੌਰ ਨੇ ਪਹਿਲਾ, ਗੁਰਮਨ ਕੌਰ ਨੇ ਦੂਸਰਾ ਸਥਾਨ, ਗਰੁੱਪ 'ਬੀ' ਵਿਚ ਗੁਰਨੂਰ ਕੌਰ ਨੇ ਪਹਿਲਾ, ਮਨਜੋਤ ਸਿੰਘ ਨੇ ਦੂਸਰਾ ਅਤੇ ਹਰਗੁਨ ਕੌਰ ਨੇ ਤੀਸਰਾ ਸਥਾਨ, ਗਰੁੱਪ 'ਸੀ' ਵਿਚ ਸਹਿਜਵੀਰ ਸਿੰਘ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਸਰਾ ਅਤੇ ਮਨਤੋਜ ਕੌਰ ਨੇ ਤੀਸਰਾ ਸਥਾਨ ਅਤੇ ਗਰੁੱਪ 'ਡੀ' ਵਿਚ ਹਰਜੋਤਦੀਪ ਕੌਰ ਅਤੇ ਗਰਨੀਤ ਕੌਰ ਨੇ ਪਹਿਲਾ, ਪਰਮਵੀਰ ਸਿੰਘ, ਜਸਦੀਪ ਸਿੰਘ ਅਤੇ ਪਵਨਵੀਰ ਕੌਰ ਨੇ ਦੂਸਰਾ ਅਤੇ ਪਰਮਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- 100 ਸਾਲ ਦੇ ਬਜ਼ੁਰਗ ਨੇ ਬਣਾਇਆ ਅਨੋਖਾ 'ਰਿਕਾਰਡ', ਇਕੋ ਕੰਪਨੀ 'ਚ 84 ਸਾਲ ਤੋਂ ਕਰ ਰਹੇ ਹਨ ਕੰਮ 

ਜੇਤੂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਣ ਲਈ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ। ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਕੁਲਤੂਰਾ ਸਿੱਖ ਦੁਆਰਾ ਆਪਣੀ ਨਵੀਂ ਵੈੱਬਸਾਈਟ ਵੀ ਲਾਂਚ ਕੀਤੀ ਗਈ, ਜਿਸ 'ਤੇ ਘਰੇ ਬੈਠ ਕੇ ਤੁਸੀਂ ਨੈੱਟ ਰਾਹੀਂ ਅੱਗੇ ਆਉਣ ਵਾਲੇ ਮੁਕਾਬਲਿਆਂ ਦੀ ਤਿਆਰੀ ਕਰ ਸਕਦੇ ਹੋ।


author

Vandana

Content Editor

Related News