ਕੋਰੋਨਾਵਾਇਰਸ : ਇਟਲੀ ''ਚ ਮਦਦ ਲਈ ਸ੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਆਇਆ ਅੱਗੇ
Sunday, Mar 29, 2020 - 01:31 PM (IST)

ਰੋਮ (ਕੈਂਥ): ਇਟਲੀ ਵਿਖੇ ਕੋਰੋਨਾਵਾਇਰਸ ਦੀ ਭਿਆਨਕ ਮਹਾਮਾਰੀ ਦੇ ਚਲਦਿਆਂ ਉਥੋਂ ਦੀ ਸਥਿਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਇਸ ਔਖੀ ਘੜੀ ਵਿੱਚ ਉਥੋਂ ਦੇ ਗੁਰਦੁਆਰਾ ਸਾਹਿਬ ਮਦਦ ਲਈ ਅੱਗੇ ਆ ਰਹੇ ਹਨ ਜੋ ਲੋੜਵੰਦਾਂ ਅਤੇ ਹਸਪਤਾਲਾਂ ਨੂੰ ਆਪੋ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਮਨੁੱਖਤਾ ਦੀ ਸੇਵਾ ਵਾਲੇ ਮਹਾਨ ਕਾਰਜ ਵਿੱਚ ਸ੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀ ਨੋ ਬੈਰਗਾਮੋ ਵਲੋਂ ਵੀ ਇਟਾਲੀਅਨ ਪ੍ਰਸ਼ਾਸਨ ਦੀ ਮਦਦ ਕਰਨ ਲਈ ਨੇਕ ਕਾਰਜ ਅਰੰਭ ਕੀਤਾ ਹੈ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼੍ਰੀ ਕੁਲਵਿੰਦਰ ਕਿੰਦਾ ਨੇ ਦੱਸਿਆ ਕਿ ਬੈਰਗਾਮੋ ਵਿਖੇ ਬਣਨ ਵਾਲੇ ਨਵੇਂ ਹਸਪਤਾਲ ਮਾਲੀ ਸਹਾਇਤਾ ਦੇ ਨਾਲ-ਨਾਲ ਖਾਣ-ਪੀਣ ਵਾਲੀਆਂ ਜਰੂਰੀ ਵਸਤਾਂ ਵੀ ਕੁਇੰਟਲਾਂ ਦੇ ਹਿਸਾਬ ਨਾਲ ਮੁਹੱਈਆ ਕਰਵਾਉਣ ਦੀ ਸੇਵਾ ਦਾ ਬੀੜਾ ਚੁੱਕਿਆ ਹੈ ਜਿਸ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਆਪ ਹੀ ਪੂਰਾ ਕਰ ਰਹੇ ਹਨ।ਜ਼ਿਕਰਯੋਗ ਹੈ ਇਟਲੀ ਵਿੱਚ ਕੋਰੋਨਾਵਾਇਰਸ ਕਾਰਨ ਚੱਲ ਰਹੇ ਇਸ ਬੁਰੇ ਦੌਰ ਵਿੱਚ ਇਟਲੀ ਵਾਸੀਆਂ ਅਤੇ ਪ੍ਰਸ਼ਾਸ਼ਨ ਦੀ ਹੋਰ ਵੀ ਸਿੰਘ ਸਭਾਵਾਂ,ਹਿੰਦੂ ਸਭਾਵਾਂ, ਸਿੱਖ ਸੰਗਤ ਇਟਲੀ ਤੋਂ ਇਲਾਵਾ ਭਾਰਤ ਰਤਨ ਡਾ: ਬੀ.ਆਰ.ਅੰਬੇਡਕਰ ਵੈਲਫੇਅਰ ਐਸ਼ੋ: ਇਟਲੀ (ਰਜਿ:) ਆਦਿ ਵੀ ਆਰਥਿਕ ਸਹਾਇਤਾ ਨਾਲ ਸਾਥ ਦੇ ਰਹੇ ਹਨ।