ਗੁਰਸਿੱਖ ਖਿਡਾਰੀ ''ਗੜ੍ਹੀ ਬਖਸ਼'' ਦਾ ਹੋਵੇਗਾ ਸੋਨੇ ਦੀ ਮੁੰਦਰੀ ਨਾਲ ਸਨਮਾਨ

Friday, Aug 09, 2019 - 09:57 AM (IST)

ਗੁਰਸਿੱਖ ਖਿਡਾਰੀ ''ਗੜ੍ਹੀ ਬਖਸ਼'' ਦਾ ਹੋਵੇਗਾ ਸੋਨੇ ਦੀ ਮੁੰਦਰੀ ਨਾਲ ਸਨਮਾਨ

ਮਿਲਾਨ/ ਇਟਲੀ (ਸਾਬੀ ਚੀਨੀਆ)— ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ (ਇਟਲੀ) ਦੁਆਰਾ ਕਰਵਾਏ ਜਾਣ ਵਾਲੇ ਖੇਡ ਮੇਲੇ 'ਤੇ ਪ੍ਰਸਿੱਧ ਜਾਫੀ ਦੀਪ ਗੜ੍ਹੀ ਬਖਸ਼ ਦਾ ਹਰਪ੍ਰੀਤ ਸਿੰਘ ਜੀਰਾ ਅਤੇ ਜਗਮੀਤ ਸਿੰਘ ਦੁਰਗਾਪੁਰ ਵਲੋਂ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਜਵੇਗਾ।ਦੀਪ ਗੜ੍ਹੀ ਬਖਸ਼ ਆਪਣੀ ਚੰਗੀ ਖੇਡ ਸਦਕਾ ਪਿਛਲੇ ਕੁੱਝ ਸਾਲਾਂ ਤੋਂ ਇਟਲੀ ਦੇ ਖੇਡ ਮੈਦਾਨਾਂ ਦੀ ਸ਼ਾਨ ਬਣਿਆ ਹੋਇਆ ਹੈ।ਇਨ੍ਹਾਂ ਦੀ ਟੀਮ ਚੰਗੇ ਪ੍ਰਦਰਸ਼ਨ ਸਦਕਾ ਲਗਾਤਾਰ ਜਿੱਤਾਂ ਹਾਸਲ ਕਰਦੀ ਆ ਰਹੀ ਹੈ।

ਮੈਦਾਨ ਅੰਦਰ ਦੀਪ ਦੁਆਰਾ ਦਿਖਾਈ ਜਾਂਦੀ ਚੰਗੀ ਖੇਡ ਦੀ ਦਰਸ਼ਕਾਂ ਦੁਆਰਾ ਹਮੇਸ਼ਾ ਸਿਫਤ ਕੀਤੀ ਜਾਂਦੀ ਹੈ।ਆਰੇਸੋ ਕਲੱਬ ਦੀ ਟੀਮ ਨੂੰ ਜਿਤਾਉਣ ਵਿੱਚ ਇਸ ਖਿਡਾਰੀ ਦਾ ਹਮੇਸ਼ਾ ਚੌਖਾ ਯੋਗਦਾਨ ਹੁੰਦਾ ਹੈ।ਦਮਦਾਰ ਖੇਡ ਦੇ ਨਾਲ-ਨਾਲ ਦੀਪ ਬਹੁਤ ਹੀ ਵਧੀਆ ਅਤੇ ਨੇਕ ਸੁਭਾਅ ਦਾ ਮਾਲਕ ਹੈ।ਉਹ ਜਲੰਧਰ ਜ਼ਿਲੇ ਦੇ ਪਿੰਡ ਗੜ੍ਹੀ ਬਖਸ਼ਾਂ ਨਾਲ ਸਬੰਧਿਤ ਹੈ ਅਤੇ ਪਿਛਲੇ ਲੱਗਭਗ 10 ਸਾਲ ਤੋਂ ਪੱਕੇ ਤੌਰ ਤੇ ਇਟਲੀ ਵਿਚ ਰਹਿ ਰਿਹਾ ਹੈ।


author

Vandana

Content Editor

Related News