ਇਟਲੀ : 25 ਦਸੰਬਰ ਨੂੰ ਮਨਾਇਆ ਜਾਵੇਗਾ ਕਾਸਤਲਗੌਮਬੈਰਤੋ ਵਿਖੇ ਕ੍ਰਿਸਮਸ ਦਾ ਦਿਹਾੜਾ

Sunday, Dec 17, 2023 - 03:59 PM (IST)

ਇਟਲੀ : 25 ਦਸੰਬਰ ਨੂੰ ਮਨਾਇਆ ਜਾਵੇਗਾ ਕਾਸਤਲਗੌਮਬੈਰਤੋ ਵਿਖੇ ਕ੍ਰਿਸਮਸ ਦਾ ਦਿਹਾੜਾ

ਮਿਲਾਨ (ਸਾਬੀ ਚੀਨੀਆ): ਚਰਚ ਆਫ ਜੀਸਸ ਕ੍ਰੀਸਟ ਇੰਟਰਨੈਸ਼ਨਲ ਵਿਚੈਂਸਾ ਵੱਲੋਂ ਕ੍ਰਿਸਮਸ ਦੇ ਪਾਵਨ ਤਿਉਹਾਰ ਮੌਕੇ ਵਿਸ਼ੇਸ਼ ਪ੍ਰਾਥਨਾ ਸਭਾ ਦਾ ਆਯੋਜਨ 25 ਦਸੰਬਰ ਨੂੰ ਵਿਚੈਂਸਾ ਨੇੜਲੇ ਸ਼ਹਿਰ ਕਾਸਤਲਗੌਮਬੈਰਤੋ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਚਰਚ ਪ੍ਰਧਾਨ ਸੁਰਿੰਦਰ ਸਿੰਘ ਅਤੇ ਪਾਸਟਰ ਅਜਮੇਰ ਪੰਮਾ ਨੇ ਦੱਸਿਆ ਕਿ ਕਾਸਤਲਗੌਮਬੈਰਤੋ ਵਿਖੇ ਇਹ ਮਹਾਨ ਸਮਾਗਮ ਹਰੇਕ ਸਾਲ ਕਰਵਾਇਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਡਾਕਟਰਾਂ ਵੱਲੋਂ ਮ੍ਰਿਤਕ ਐਲਾਨੀ ਔਰਤ 24 ਮਿੰਟਾਂ ਬਾਅਦ ਹੋਈ ਜ਼ਿੰਦਾ

ਇਸ ਦੌਰਾਨ ਪ੍ਰਭੂ ਯੀਸ਼ਹੂ ਮਸੀਹ ਦੀ ਉਸਤਤ ਵਿੱਚ ਕਵਿਤਾਵਾਂ ਅਤੇ ਗੀਤਾਂ ਦਾ ਗੁਣਗਾਇਨ ਕੀਤਾ ਜਾਵੇਗਾ ਅਤੇ ਵਿਸ਼ੇਸ਼ ਪ੍ਰਾਥਨਾ ਸਭਾ ਹੋਵੇਗੀ। ਇਸ ਮੌਕੇ ਲੰਚ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਹ ਪ੍ਰੋਗਰਾਮ 25 ਦਸੰਬਰ ਵਾਲੇ ਦਿਨ ਦੁਪਹਿਰ 11 ਵਜੇ ਸ਼ੁਰੂ ਹੋਵੇਗਾ। ਇਸ ਪ੍ਰੋਗਰਾਮ ਦੇ ਪ੍ਰਬੰਧ ਲਈ ਜੀਤ ਰਾਮ, ਜਗਤਾਰ ਭਿੱਲਾ ਅਤੇ ਲੱਖੀ ਆਦਿ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News