ਮਿਲਾਨ ਵਿਖੇ ਬੈਂਕ ਕ੍ਰੈਡਿਟ ਐਗਰੀਕੋਲੇ ਦੀ ਸ਼ਾਖਾ ਹਥਿਆਰਬੰਦ ਲੁਟੇਰਿਆਂ ਨੇ ਲੁੱਟੀ

Wednesday, Nov 04, 2020 - 08:28 AM (IST)

ਰੋਮ (ਕੈਂਥ): ਇਟਲੀ ਦੇ ਪ੍ਰਸਿੱਧ ਸ਼ਹਿਰ ਮਿਲਾਨ ਵਿਚ ਲੁਟੇਰਿਆਂ ਨੇ ਮੈਨਹੋਲ ਰਾਹੀਂ ਬੈਂਕ ਕ੍ਰੈਡਿਟ ਐਗਰੀਕੋਲੇ ਸ਼ਾਖਾ ਵਿਚ ਦਾਖਲ ਹੋਣ ਤੋਂ ਬਾਅਦ ਸੁਰੱਖਿਅਤ ਜਮ੍ਹਾਂ ਬਕਸੇ ਚੋਰੀ ਕਰ ਲਏ। ਚੋਰੀ ਕਰਨ ਉਪਰੰਤ ਹਥਿਆਰਬੰਦ ਲੁਟੇਰਿਆਂ ਦਾ ਇਕ ਗਿਰੋਹ ਸੀਵਰੇਜ ਨੈਟਵਰਕ ਰਾਹੀ ਸੇਫ਼ ਡਿਪਾਜ਼ਿਟ ਦੇ ਕਈ ਬਕਸੇ ਚੋਰੀ ਕਰਕੇ ਫਰਾਰ ਹੋ ਗਿਆ।

PunjabKesari

ਇਟਲੀ ਦੇ ਮੀਡੀਆ ਮੁਤਾਬਕ, ਯੋਜਨਾਬੱਧ ਢੰਗ ਨਾਲ ਮੰਗਲਵਾਰ ਸਵੇਰੇ 8.30 ਵਜੇ ਇਸ ਕਾਰਵਾਈ ਨੂੰ ਲੁਟੇਰਿਆਂ ਨੇ ਅੰਜਾਮ ਦਿੱਤਾ ਅਤੇ  ਦੋ ਲੁਟੇਰੇ ਪਿਆਸਾ ਏਸਕੋਲੀ ਵਿਖੇ ਸਥਿਤ ਬੈਂਕ ਕ੍ਰੈਡਿਟ ਐਗਰੀਕੋਲ ਬ੍ਰਾਂਚ ਦੇ ਮੁੱਖ ਪ੍ਰਵੇਸ਼ ਦੁਆਰ ਵੱਲ ਗਏ। ਉਹਨਾਂ ਨੇ ਪਿਸਟਲ ਦੀ ਨੋਕ 'ਤੇ ਸਟਾਫ ਅਤੇ ਬੈਂਕ ਅੰਦਰ ਕੰਮ ਕਰ ਰਹੇ 3 ਕਰਮਚਾਰੀਆਂ ਨੂੰ ਧਮਕਾਇਆ, ਜਿਹਨਾਂ ਵਿਚੋ ਇਕ ਨੂੰ ਬੰਧਕ ਬਣਾਇਆ ਗਿਆ ਅਤੇ ਇਕ ਬਾਹਰ ਦੌੜਨ ਵਿਚ ਸਫਲ ਹੋ ਗਿਆ।ਫਿਰ ਲੁਟੇਰਿਆਂ ਦੋ ਸਾਥੀ ਬੈਂਕ ਦੇ ਅੰਦਰ ਇੱਕ ਮੈਨਹੋਲ ਵਿੱਚੋਂ ਬਾਹਰ ਆਏ ਜੋ ਇੱਕ ਰੂਪੋਸ਼ ਸੁਰੰਗ ਨਾਲ ਜੁੜਦਾ ਹੈ।

ਪੜ੍ਹੋ ਇਹ ਅਹਿਮ ਖਬਰ- ਸਾਊਥਾਲ 'ਚ ਵੱਡੇ ਇਕੱਠ ਵਾਲੀ ਵਿਆਹ ਦੀ ਪਾਰਟੀ ਪੁਲਸ ਨੇ ਕਰਵਾਈ ਬੰਦ

ਮੌਕੇ 'ਤੇ ਦਰਜਨਾਂ ਪੁਲਸ ਅਧਿਕਾਰੀਆਂ ਨੇ ਬੈਂਕ ਨੂੰ ਘੇਰ ਲਿਆ ਅਤੇ ਪੁਲਿਸ ਨੇ ਬੈਂਕ ਵਿੱਚ ਦਾਖਲ ਹੋਣ ਤੋਂ ਪਹਿਲਾਂ ਖੇਤਰ ਨੂੰ ਸੀਲ ਕਰ ਦਿੱਤਾ ਸੀ, ਪਰ ਲੁਟੇਰਿਆਂ ਨੇ ਅੱਗ ਬੁਝਾਉ ਯੰਤਰ ਨੂੰ ਚਾਲੂ ਕਰ ਦਿੱਤਾ ਜਿਸ ਨਾਲ ਬੈਂਕ ਵਿਚ ਧੂੰਆ ਹੀ ਧੂੰਆ ਹੋ ਗਿਆ। ਲੁਟੇਰੇ ਸੀਵਰੇਜ ਵਿਚ ਦਾਖਲ ਹੋ ਫਰਾਰ ਹੋ ਗਏ ਲੁਟੇਰੇ 20 ਸੁਰੱਖਿਅਤ ਜਮ੍ਹਾਂ ਬਕਸੇ ਲੈ ਲਏ। ਪੁਲਸ ਵਲੋ ਲੁਟੇਰਿਆਂ ਦੀ ਭਾਲ ਜਾਰੀ ਹੈ।


Vandana

Content Editor

Related News