ਇਟਲੀ : ਉਡਾਣ ਭਰਦੇ ਹੀ ਜੈੱਟ ''ਚ ਹੋਇਆ ਧਮਾਕਾ, ਮਲਬੇ ਦੀ ਚਪੇਟ ''ਚ ਆਉਣ ਕਾਰਨ 5 ਸਾਲਾ ਬੱਚੀ ਦੀ ਮੌਤ

Sunday, Sep 17, 2023 - 12:40 PM (IST)

ਇਟਲੀ : ਉਡਾਣ ਭਰਦੇ ਹੀ ਜੈੱਟ ''ਚ ਹੋਇਆ ਧਮਾਕਾ, ਮਲਬੇ ਦੀ ਚਪੇਟ ''ਚ ਆਉਣ ਕਾਰਨ 5 ਸਾਲਾ ਬੱਚੀ ਦੀ ਮੌਤ

ਰੋਮ (ਏ.ਐੱਨ.ਆਈ.): ਇਟਲੀ ਦੇ ਟਿਊਰਿਨ ਵਿੱਚ ਫੌਜੀ ਅਭਿਆਸ ਦੌਰਾਨ ਇੱਕ ਜੈੱਟ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਇੱਕ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਇੱਕ 5 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਉਸ ਦਾ 9 ਸਾਲਾ ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਦਰਅਸਲ ਜਦੋਂ ਫੌਜੀ ਜੈੱਟ ਕਾਰ ਨਾਲ ਟਕਰਾਇਆ, ਉਸ ਸਮੇਂ ਕਾਰ ਵਿੱਚ ਇੱਕ ਪਰਿਵਾਰ ਮੌਜੂਦ ਸੀ। ਹਾਦਸੇ ਦੀ ਜਾਣਕਾਰੀ ਰੱਖਿਆ ਮੰਤਰੀ ਗਾਈਡੋ ਕਰੋਸੇਟੋ ਨੇ ਦਿੱਤੀ।

PunjabKesari

ਇਟਾਲੀਅਨ ਮੀਡੀਆ ਮੁਤਾਬਕ ਬੱਚੇ ਦੇ ਮਾਤਾ-ਪਿਤਾ ਅਤੇ ਜੈੱਟ ਪਾਇਲਟ ਦੀ ਹਾਲਤ ਠੀਕ ਹੈ। ਮੰਤਰਾਲੇ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਥੇ ਹੀ ਉਪ ਪ੍ਰਧਾਨ ਮੰਤਰੀ ਮੈਟਿਓ ਸਾਲਵਿਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ ਕਿ ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਜੈੱਟ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਭਿਆਨਕ ਦੱਸਿਆ। CNN ਨੇ ਰਿਪੋਰਟ ਦਿੱਤੀ ਕਿ ਇਟਲੀ ਦੀ ਹਵਾਈ ਸੈਨਾ ਦਾ ਏਰੋਬੈਟਿਕਸ ਸਕੁਐਡਰਨ ਸ਼ਨੀਵਾਰ ਨੂੰ ਉੱਤਰੀ ਸ਼ਹਿਰ ਟਿਊਰਿਨ ਨੇੜੇ ਅਭਿਆਸ ਦੌਰਾਨ ਕਰੈਸ਼ ਹੋ ਗਿਆ। ਇਤਾਲਵੀ ਫਾਇਰ ਬ੍ਰਿਗੇਡ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ ਦੁਪਹਿਰ 2 ਵਜੇ ਐਮਬੀ-339 ਜੈੱਟ ਵਿਚ ਉਡਾਣ ਭਰਨ ਦੇ ਕੁਝ ਪਲਾਂ ਬਾਅਦ ਹੀ ਧਮਾਕਾ ਹੋ ਗਿਆ। ਫਾਇਰ ਬ੍ਰਿਗੇਡ ਨੇ ਕਿਹਾ ਕਿ ਜੈੱਟ ਦਾ ਪਾਇਲਟ ਬਚ ਗਿਆ ਅਤੇ ਜੈੱਟ ਦੇ ਜ਼ਮੀਨ 'ਤੇ ਟਕਰਾਉਣ ਤੋਂ ਠੀਕ ਪਹਿਲਾਂ ਆਪਣੇ ਪੈਰਾਸ਼ੂਟ ਨਾਲ ਬਾਹਰ ਨਿਕਲਦਾ ਦੇਖਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਅਦਾਲਤ ਨੇ ਭਗਤ ਸਿੰਘ ਨੂੰ ਸਜ਼ਾ ਦੇਣ ਦੇ ਮਾਮਲੇ ਨੂੰ ਦੁਬਾਰਾ ਖੋਲ੍ਹੇ ਜਾਣ ’ਤੇ ਪ੍ਰਗਟਾਇਆ ਇਤਰਾਜ਼

PunjabKesari

ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਪਾਇਲਟ ਦਾ ਟਿਊਰਿਨ ਦੇ ਜਿਓਵਨੀ ਬੋਸਕੋ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇੱਥੇ ਦੱਸ ਦਈਏ ਕਿ ਇਤਾਲਵੀ ਹਵਾਈ ਸੈਨਾ ਦਾ ਹਿੱਸਾ, ਫ੍ਰੀਸ ਟ੍ਰਾਈਕੋਲੋਰੀ ਐਰੋਬੈਟਿਕ ਜੈੱਟ, ਐਤਵਾਰ ਨੂੰ ਹੋਣ ਵਾਲੇ ਇਤਾਲਵੀ ਹਵਾਈ ਸੈਨਾ ਦੇ 100 ਸਾਲਾ ਜਸ਼ਨਾਂ ਤੋਂ ਪਹਿਲਾਂ ਇੱਕ ਫੋਰਮੇਸ਼ਨ ਦਾ ਅਭਿਆਸ ਕਰ ਰਹੇ ਸਨ। ਜਹਾਜ਼ਾਂ ਨੇ ਟਿਊਰੀਨ ਦੇ ਕੈਸੇਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਜਦੋਂ ਇੱਕ ਜਹਾਜ਼ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਇਕ ਕਾਰ ਨਾਲ ਟਕਰਾ ਗਿਆ। ਇਹ ਹਾਦਸਾ ਏਅਰਪੋਰਟ ਦੇ ਘੇਰੇ ਅੰਦਰ ਹੋਇਆ। ਘਟਨਾ ਤੋਂ ਬਾਅਦ ਹਵਾਈ ਅੱਡੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਇਤਾਲਵੀ ਹਵਾਈ ਸੈਨਾ ਨੇ ਦੁਰਘਟਨਾ ਦੇ ਸਹੀ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਹ ਅਨੁਮਾਨ ਲਗਾਇਆ ਹੈ ਕਿ ਟੇਕਆਫ ਦੇ ਪਹਿਲੇ ਪੜਾਵਾਂ ਦੌਰਾਨ ਕੋਈ ਪੰਛੀ ਇਸ ਦੇ ਨਾਲ ਟਕਰਾਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News