ਸ਼ਖਸ ਨੇ ਕਿਹਾ-''ਗਰਲਫ੍ਰੈਂਡ ਨੇ ਦਿੱਤਾ ਕੋਰੋਨਾਵਾਇਰਸ ਤਾਂ ਕਰ ਦਿੱਤੀ ਹੱਤਿਆ''

04/03/2020 1:09:38 PM

ਰੋਮ (ਬਿਊਰੋ): ਕੋਵਿਡ-19 ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ।ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਟਲੀ ਵਿਚ ਇਕ ਵਾਰਡਬੁਆਏ ਨੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਕਰਨ ਦਾ ਦੋਸ਼ ਲਗਾ ਕੇ ਆਪਣੀ ਡਾਕਟਰ ਗਰਲਫ੍ਰੈਂਡ ਲੋਰੇਨਾ ਕੁਆਰੰਟਾ ਦੀ ਹੱਤਿਆ ਕਰ ਦਿੱਤੀ। ਇਸ ਮਗਰੋਂ ਖੁਦ ਹੀ ਪੁਲਸ ਨੂੰ ਫੋਨ ਕਰ ਕੇ ਇਸ ਸੰਬੰਧੀ ਸੂਚਨਾ ਵੀ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਫਿਲਹਾਲ ਸ਼ਖਸ ਦੀ ਕਹਾਣੀ ਵਿਚ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ।

ਜਾਣਕਾਰੀ ਮੁਤਾਬਕ ਦੋਵੇਂ ਦੱਖਣੀ ਇਟਲੀ ਦੇ ਸਿਸਲੀ ਦੇ ਮੇਸਿਨਾ ਵਿਚ ਕੰਮ ਕਰ ਰਹੇ ਸਨ। ਬਾਅਦ ਵਿਚ ਕੋਰੋਨਾਵਾਇਰਸ ਫੈਲਣ ਦੇ ਬਾਅਦ ਉਹਨਾਂ ਨੂੰ ਸਿਹਤ ਸੇਵਾਵਾਂ ਵਿਚ ਲਗਾ ਦਿੱਤਾ ਗਿਆ ਸੀ। 28 ਸਾਲਾ ਡੀ ਪੇਸ ਨੇ ਮੰਗਲਵਾਰ ਤੜਕੇ ਪੁਲਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੇ ਆਪਣੀ ਗਰਲਫ੍ਰੈਂਡ ਦੀ ਹੱਤਿਆ ਕਰ ਦਿੱਤੀ ਹੈ। ਜਦੋ ਸਿਸਲੀ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਸ ਨੇ ਆਪਣੀ ਕਲਾਈ ਵੀ ਕੱਟੀ ਹੋਈ ਸੀ। ਉਸ ਨੂੰ ਲੋਰੇਨਾ ਦੇ ਸਾਥੀਆਂ ਨੇ ਬਚਾਇਆ। 

ਉਸ ਨੇ ਪੁਲਸ ਨੂੰ ਦੱਸਿਆ,''ਮੈਂ ਉਸ ਨੂੰ ਮਾਰ ਦਿੱਤਾ ਕਿਉਂਕਿ ਉਸ ਨੇ ਮੈਨੂੰ ਕੋਰੋਨਾਵਾਇਰਸ ਦਿੱਤਾ ਸੀ।'' ਭਾਵੇਂਕਿ ਪੁਲਸ ਨੂੰ ਡੀ ਪੇਸ ਦੀ ਕਹਾਣੀ 'ਤੇ ਸ਼ੱਕ ਹੈ ਕਿਉਂਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਨਾ ਤਾਂ ਉਸ ਨੂੰ ਅਤੇ ਨਾ ਹੀ ਉਸ ਦੀ ਗਰਲਫ੍ਰੈਂਡ ਨੂੰ ਕੋਰੋਨਾਵਾਇਰਸ ਸੀ। ਇਸ ਵਿਚ ਪੂਰੇ ਘਟਨਾਕ੍ਰਮ ਨੂੰ ਲੈ ਕੇ ਇਟਲੀ ਵਿਚ ਸੋਸ਼ਲ ਮੀਡੀਆ 'ਤੇ ਕਾਫੀ ਨਾਰਾਜ਼ਗੀ ਵੀ ਦੇਖੀ ਜਾ ਰਹੀ ਹੈ। ਲੋਰੇਨਾ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਮਹਾਮਾਰੀ ਦੇ ਦੌਰਾਨ ਮਰਨ ਵਾਲੇ 41 ਇਟਾਲੀਅਨ ਡਾਕਟਰਾਂ ਦੇ ਬਾਰੇ ਵਿਚ ਪੋਸਟ ਕੀਤੀ ਸੀ। ਜ਼ਿਕਰਯੋਗ ਹੈ ਕਿ ਇਟਲੀ ਕੋਰੋਨਾਵਾਇਰਸ ਨਾਲ ਦੁਨੀਆ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇੱਥੇ 115,742 ਲੋਕ ਇਨਫੈਕਟਿਡ ਹਨ ਅਤੇ ਹੁਣ ਤੱਕ 13,915 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Vandana

Content Editor

Related News