''ਵੰਦੇ ਮਾਤਰਮ ਮਿਸ਼ਨ'' ਨੇ 239 ਭਾਰਤੀਆਂ ਦੀ ਬੇੜੀ ਲਾਈ ਬੰਨੇ, ਪਹੁੰਚੇ ਇਟਲੀ ਤੋਂ ਭਾਰਤ

05/22/2020 6:13:36 PM

ਰੋਮ (ਕੈਂਥ): ਭਾਰਤ ਸਰਕਾਰ ਦੁਆਰਾ ਕੋਵਿਡ-19 ਦੇ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀ ਜੋ ਵੱਖ-ਵੱਖ ਦੇਸ਼ਾਂ ਤੋਂ ਭਾਰਤ ਜਾਣਾ ਚਾਹੁੰਦੇ ਸਨ, ਦੇ ਲਈ 'ਵੰਦੇ ਮਾਤਰਮ ਮਿਸ਼ਨ' ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਤਹਿਤ ਵੱਖ-ਵੱਖ ਦੇਸ਼ਾਂ ਵਿੱਚੋਂ ਵਿਸ਼ੇਸ਼ ਉਡਾਣਾਂ ਰਾਹੀਂ ਵਿਦੇਸ਼ਾਂ ਵਿੱਚੋਂ ਭਾਰਤ ਜਾਣ ਦੇ ਇਛੁੱਕ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਵਾਪਿਸ ਲਿਜਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਬੀਤੀ ਰਾਤ ਰੋਮ ਏਅਰਪੋਰਟ ਤੋਂ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਭਾਰਤ ਲਈ ਉੱਡੀ, ਜਿਸ ਵਿੱਚ 239 ਭਾਰਤੀ ਮੂਲ ਦੇ ਯਾਤਰੀਆਂ ਨੂੰ ਲਿਜਾਇਆ ਗਿਆ।ਇਹ ਵਿਸ਼ੇਸ਼ ਉਡਾਣ ਰੋਮ ਚੱਲ ਕੇ ਦਿੱਲੀ ਤੇ ਫਿਰ ਕੌਚੀ ਪੁੱਜੇਗੀ।

PunjabKesari

ਵੰਦੇ ਮਾਤਰਮ ਮਿਸ਼ਨ ਤਹਿਤ ਹੋਈ ਕਾਰਵਾਈ, ਜਿਸ ਨੂੰ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਨੇ ਕਾਫ਼ੀ ਜੱਦੋ-ਜਹਿਦ ਕਰਕੇ ਇਸ ਹਵਾਈ ਸੇਵਾ ਰੋਮ-ਦਿੱਲੀ ਨੂੰ ਨੇਪੜੇ ਚਾੜਿਆ, ਕੋਵਿਡ -19 ਦੌਰਾਨ ਪਹਿਲੀ ਹਵਾਈ ਸੇਵਾ ਸੀ।ਇਸ ਦੇ ਤਹਿਤ ਪਹਿਲਾਂ ਇਹ ਜਹਾਜ਼ ਉਹਨਾਂ ਭਾਰਤੀਆਂ ਨੂੰ ਲੈਕੇ ਦਿੱਲੀ ਤੋਂ ਲੈਕੇ ਰੋਮ ਪੁੱਜਾ ਸੀ।

PunjabKesari

ਵੰਦੇ ਮਾਤਰਮ ਮਿਸ਼ਨ ਤਹਿਤ ਇਟਲੀ ਤੋਂ ਇੰਡੀਆ ਗਈ ਇਸ ਵਿਸ਼ੇਸ਼ ਉਡਾਣ ਦੀ ਖਾਸ ਗੱਲ ਇਹ ਰਹੀ ਕਿ ਇਸ ਨੂੰ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਰੀਨਤ ਸੰਧੂ ਦੁਆਰਾ ਖੁਦ ਏਅਰਪੋਰਟ 'ਤੇ ਆ ਕੇ ਸਾਰੀ ਦੇਖ-ਰੇਖ ਰਾਹੀਂ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਅੰਬੈਂਸੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਹਨਾਂ ਯਾਤਰੀਆਂ ਵਿੱਚ ਭਾਰਤੀ ਮੂਲ ਨਾਲ ਸੰਬੰਧਤ ਸਾਰੇ ਯਾਤਰੀਆਂ ਨੇ ਭਾਰਤੀ ਅੰਬੈਸੀ ਰੋਮ, ਇਟਲੀ ਦੀ ਸਰਕਾਰ ਅਤੇ ਭਾਰਤ ਦੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।


Vandana

Content Editor

Related News