ਔਰਤ ਨੂੰ ਇਕੋ ਵਾਰ ''ਚ ਲੱਗੀਆਂ ਕੋਰੋਨਾ ਵੈਕਸੀਨ ਦੀਆਂ 6 ਖੁਰਾਕਾਂ, ਹਸਪਤਾਲ ''ਚ ਮਚੀ ਹਫੜਾ-ਦਫੜੀ

Tuesday, May 11, 2021 - 06:57 PM (IST)

ਔਰਤ ਨੂੰ ਇਕੋ ਵਾਰ ''ਚ ਲੱਗੀਆਂ ਕੋਰੋਨਾ ਵੈਕਸੀਨ ਦੀਆਂ 6 ਖੁਰਾਕਾਂ, ਹਸਪਤਾਲ ''ਚ ਮਚੀ ਹਫੜਾ-ਦਫੜੀ

ਰੋਮ (ਬਿਊਰੋ): ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਲਈ ਜ਼ਿਆਦਾਤਰ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਜਾਰੀ ਹੈ। ਵੈਕਸੀਨ ਨੂੰ ਲੈਕੇ ਹਰ ਕਿਸੇ ਦੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਹਨ। ਕਾਫੀ ਲੋਕ ਜਾਨਣਾ ਚਾਹੁੰਦੇ ਹਨ ਕੀ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾ ਨਹੀਂ ਅਤੇ ਇਸ ਵੈਕਸੀਨ ਦੀਆਂ ਇਕ ਜਾਂ ਦੋ ਖੁਰਾਕਾਂ ਲੈਣ 'ਤੇ ਕੀ ਅਸਰ ਪੈਂਦਾ ਹੈ। ਇਸ ਦੌਰਾਨ ਟੀਕਾਕਰਨ ਸੰਬੰਧੀ ਇਟਲੀ ਦੀ ਇਕ ਔਰਤ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਹੁਣ ਹਰੇਕ ਸਵਾਲ ਦਾ ਜਵਾਬ ਬਣ ਗਈ ਹੈ ਕਿਉਂਕਿ ਔਰਤ ਨੂੰ ਵੈਕਸੀਨ ਦੀਆਂ ਇਕੱਠੀਆਂ 6 ਖੁਰਾਕਾਂ ਲਗਾ ਦਿੱਤੀਆਂ ਗਈਆਂ।

ਔਰਤ ਸੁਰਖੀਆਂ ਵਿਚ
ਇਟਲੀ ਦੀ 23 ਸਾਲਾ ਔਰਤ ਕੋਰੋਨਾ ਵੈਕਸੀਨ ਲਗਵਾਉਣ ਮਗਰੋਂ ਸੁਰਖੀਆਂ ਵਿਚ ਹੈ। ਇਸ ਔਰਤ ਨੂੰ ਵੈਕਸੀਨ ਦੀਆਂ ਇਕੋ ਵਾਰ ਵਿਚ ਹੀ 6 ਖੁਰਾਕਾਂ ਗਲਤੀ ਨਾਲ ਦੇ ਦਿੱਤੀਆਂ ਗਈਆਂ। ਹਸਪਤਾਲ ਦੀ ਨਰਸ ਨੇ ਔਰਤ ਨੂੰ ਫਾਈਜ਼ਰ ਬਾਇਓਨਟੈਕਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰ ਦੇ ਦਿੱਤੀਆਂ, ਜਿਸ ਮਗਰੋਂ ਪੂਰੇ ਹਸਪਤਾਲ ਵਿਚ ਹਫੜਾ-ਦਫੜੀ ਮਚ ਗਈ। ਔਰਤ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਵਿਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਏ.ਜੀ.ਆਈ. ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਇਹ ਪੂਰਾ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨਰਸ ਨੇ ਗਲਤੀ ਨਾਲ ਔਰਤ ਨੂੰ ਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰੀ ਲਗਾ ਦਿੱਤੀਆਂ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦ ਨੇ ਭਾਰਤ ਨੂੰ ਹੋਰ ਮਦਦ ਮੁਹੱਈਆ ਕਰਾਉਣ ਲਈ ਬਾਈਡੇਨ ਨੂੰ ਕੀਤੀ ਅਪੀਲ 

ਨਿਗਰਾਨੀ ਵਿਚ ਔਰਤ
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਵੈਕਸੀਨ ਦੀਆਂ 6 ਖੁਰਾਕਾਂ ਲੈਣ ਮਗਰੋਂ ਵੀ ਔਰਤ ਦੀ ਸਥਿਤੀ ਪੂਰੀ ਤਰ੍ਹਾਂ ਠੀਕ ਸੀ ਅਤੇ ਉਹ ਨੋਰਮਲ ਸੀ। ਉਸ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਭਾਵੇਂਕਿ ਸਾਵਧਾਨੀ ਵਜੋਂ ਔਰਤ ਨੂੰ ਤੁਰੰਤ ਤਰਲ ਪਦਾਰਥ ਪਿਲਾਇਆ ਗਿਆ ਸੀ ਅਤੇ ਉਸ ਨੂੰ ਪੈਰਾਸਿਟਾਮੌਲ ਵੀ ਖਵਾਈ ਗਈ ਪਰ ਔਰਤ ਪੂਰੀ ਤਰ੍ਹਾਂ ਨੋਰਮਲ ਰਹੀ। ਏਜੰਸੀ ਮੁਤਾਬਕ ਨਰਸ ਨੇ ਗਲਤੀ ਨਾਲ ਪੂਰਾ ਇੰਜੈਕਸ਼ਨ ਵਾਈਲ ਹੀ ਮਹਿਲਾ ਨੂੰ ਲਗਾ ਦਿੱਤਾ। ਇਕ ਵਾਈਲ ਵਿਚ ਵੈਕਸੀਨ ਦੀਆਂ 6 ਖੁਰਾਕਾਂ ਹੁੰਦੀਆਂ ਹਨ ਜੋ ਇਕ ਵਾਰ ਖੁੱਲ੍ਹਣ 'ਤੇ 6 ਵੱਖੋ-ਵੱਖ ਲੋਕਾਂ ਨੂੰ ਲਗਾਈਆਂ ਜਾਂਦੀਆਂ ਹਨ ਪਰ ਨਰਸ ਨੇ ਗਲਤੀ ਨਾਲ ਇਕ ਔਰਤ ਨੂੰ ਹੀ 6 ਖੁਰਾਕਾਂ ਲਗਾ ਦਿੱਤੀਆਂ। ਪੂਰੀ ਦੁਨੀਆ ਵਿਚ ਵੈਕਸੀਨ ਦੀ ਇੰਨੀ ਓਵਰਡੋਜ਼ ਦਾ ਇਹ ਇਕਲੌਤਾ ਮਾਮਲਾ ਸਾਹਮਣੇ ਆਇਆ ਹੈ। 

ਔਰਤ ਬਣੀ ਕੇਸ ਸਟੱਡੀ
ਨਿਊਜ਼ ਏਜੰਸੀ ਏ.ਐੱਫ.ਪੀ. ਦੀ ਰਿਪੋਰਟ ਮੁਤਾਬਕ ਔਰਤ ਦੇ ਬਾਰੇ ਵਿਚ ਇਟਲੀ ਦੇ ਮੈਡੀਸਨ ਰੈਗੁਲੇਟਰ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਉੱਥੇ ਇਸ ਤੋਂ ਪਹਿਲਾਂ ਵੀ ਕਾਫੀ ਦੇਸ਼ਾਂ ਦੇ ਓਵਰਡੋਜ਼ ਦੇਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਵੇਂਕਿ ਹਾਲੇ ਤੱਕ ਕਿਸੇ ਨੁਕਸਾਨ ਦੀ ਰਿਪੋਰਟ ਦਰਜ ਨਹੀਂ ਕਰਵਾਈ ਗਈ ਹੈ।


author

Vandana

Content Editor

Related News