ਇਟਾਲੀਅਨ ਪੁਲਸ ਨੇ ਵਿੱਢੀ ਮੁੰਹਿਮ, ਵਪਾਰਕ ਅਦਾਰਿਆਂ ''ਤੇ ਠੋਕਿਆ 60,000 ਤੋਂ ਵੱਧ ਦਾ ਜੁਰਮਾਨਾ

Monday, Feb 12, 2024 - 12:50 PM (IST)

ਇਟਾਲੀਅਨ ਪੁਲਸ ਨੇ ਵਿੱਢੀ ਮੁੰਹਿਮ, ਵਪਾਰਕ ਅਦਾਰਿਆਂ ''ਤੇ ਠੋਕਿਆ 60,000 ਤੋਂ ਵੱਧ ਦਾ ਜੁਰਮਾਨਾ

ਰੋਮ (ਕੈਂਥ): ਇਟਲੀ ਦੇ ਸੂਬੇ ਪੀਅਮੋਨਤੇ ਦੇ ਸ਼ਹਿਰ ਰੀਵੋਲੀ (ਤੂਰੀਨੋ) ਵਿਖੇ ਸਥਾਨਕ ਪੁਲਸ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ। ਇਸ ਮੁੰਹਿਮ ਦੇ ਤਹਿਤ ਸ਼ਹਿਰ ਦੀਆਂ ਬਾਰਾਂ, ਰੈਸਟੋਰੈਂਟਾਂ ਤੇ ਹੋਰ ਕਰਿਆਨਾ ਸਟੋਰਾਂ ਦੀ ਵਿਸ਼ੇਸ ਜਾਂਚ ਕੀਤੀ ਗਈ, ਜਿਸ ਵਿੱਚ ਪੁਲਸ ਨੇ ਵੱਖ-ਵੱਖ ਵਪਾਰਕ ਅਦਾਰਿਆਂ ਨੂੰ 60,000 ਯੂਰੋ ਤੋਂ ਵੱਧ ਜੁਰਮਾਨਾ ਕੀਤਾ।

ਪੁਲਸ ਨੇ ਜਾਂਚ ਦੌਰਾਨ ਦੇਖਿਆ ਕਿ ਜਿਹੜੇ ਕਰਮਚਾਰੀ ਇਨ੍ਹਾਂ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ ਸਨ, ਉਨ੍ਹਾਂ ਵਿੱਚ 15 ਵਿੱਚੋਂ 6 ਕਰਮਚਾਰੀ ਗੈਰ-ਕਾਨੂੰਨੀ ਕੰਮ ਕਰਦੇ ਸਨ। ਇਹ ਜਾਂਚ ਇੱਕ ਬਾਰ ਦੀ ਸੀ, ਜਿਸ ਨੂੰ ਪੁਲਸ ਨੇ 27500 ਯੂਰੋ ਜੁਰਮਾਨਾ ਕੀਤਾ। ਜਦੋਂ ਕਿ ਇੱਕ ਹੋਰ ਨਿਰਮਾਣ ਅਧੀਨ ਕੰਪਨੀ ਨੂੰ 11376 ਯੂਰੋ ਦਾ ਜੁਰਮਾਨਾ ਇਸ ਲਈ ਕੀਤਾ ਕਿਉਂਕਿ ਉਸ ਉਸਾਰੀ ਸਾਈਟ 'ਤੇ ਬਿਜਲੀ ਦੇ ਜੋਖ਼ਮ ਭਰੇ ਕੰਮਾਂ ਦੌਰਾਨ ਕਰਮਚਾਰੀਆਂ ਦੀ ਸੁੱਰਖਿਆ ਦੀ ਕੋਈ ਯੋਜਨਾ ਨਹੀਂ ਸੀ।

ਪੜ੍ਹੋ ਇਹ ਅਹਿਮ ਖ਼ਬਰ-USCIS ਦਾ ਖੁਲਾਸਾ, 2023 'ਚ 59 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਮਿਲੀ ਅਮਰੀਕੀ 'ਨਾਗਰਿਕਤਾ' 

ਇਸ ਤਰ੍ਹਾਂ ਹੀ ਇਕ ਪਿੱਜ਼ਾ ਤੇ ਡੋਨਰ ਕਬਾਬ ਹੱਟ 'ਤੇ 2 ਗੈਰ-ਕਾਨੂੰਨੀ ਕਰਮਚਾਰੀਆਂ ਲਈ ਮਾਲਕ ਨੂੰ ਜੁਰਮਾਨਾ ਕੀਤਾ। ਜਾਂਚ ਦੌਰਾਨ ਹੋਰ ਵੀ ਕਈ ਵਪਾਰਕ ਅਦਾਰਿਆਂ ਵਿੱਚ ਊਣਤਾਣ ਕਾਰਨ ਕ੍ਰਮਵਾਰ 9500 ਯੂਰੋ, 4778 ਯੂਰੋ ਤੇ 3519 ਯੂਰੋ ਜੁਰਮਾਨਾ ਸੰਬੰਧਤ ਮਾਲਕਾਂ ਨੂੰ ਕੀਤਾ ਗਿਆ, ਜਿਸ ਕਾਰਨ ਹੋਰ ਵਪਾਰਕ ਅਦਾਰਿਆਂ ਦੇ ਮਾਲਕਾਂ ਦੇ ਚਿਹਰਿਆਂ 'ਤੇ ਪ੍ਰੇਸ਼ਾਨੀ ਦੇਖੀ ਗਈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਸ ਸੂਬੇ ਵਿੱਚ ਸਥਾਨਕ ਪੁਲਸ ਪ੍ਰਸ਼ਾਸ਼ਨ ਨੇ 9 ਵਪਾਰਕ ਅਦਾਰਿਆਂ ਦੀ ਜਾਂਚ ਕੀਤੀ ਸੀ, ਜਿਨ੍ਹਾਂ ਵਿੱਚੋਂ 7 ਨੂੰ ਸਹੀ ਪ੍ਰਬੰਧ ਨਾ ਹੋਣ ਕਾਰਨ 56,180 ਯੂਰੋ ਦਾ ਜੁਰਮਾਨਾ ਕੀਤਾ ਗਿਆ ਸੀ, ਜਿਸ ਵਿੱਚ 44,400 ਯੂਰੋ ਜੁਰਮਾਨਾ ਸਿਰਫ਼ ਗੈਰ-ਕਾਨੂੰਨੀ ਕਾਮਿਆਂ ਕਾਰਨ ਹੀ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News