ਇਟਲੀ ਪੁਲਸ ਨੇ ਕਿਰਤੀਆਂ ਦੀ ਸੁੱਰਖਿਆ ਲਈ ਕੀਤੀ ਛਾਪੇਮਾਰੀ, ਸੈਂਕੜੇ ਪੰਜਾਬੀ ਕਾਮਿਆਂ ਨੂੰ ਰੋਜੀ-ਰੋਟੀ ਦੇ ਪਾ ਦਿੱਤੇ ਲਾਲੇ

Saturday, Jun 29, 2024 - 02:06 PM (IST)

ਇਟਲੀ ਪੁਲਸ ਨੇ ਕਿਰਤੀਆਂ ਦੀ ਸੁੱਰਖਿਆ ਲਈ ਕੀਤੀ ਛਾਪੇਮਾਰੀ, ਸੈਂਕੜੇ ਪੰਜਾਬੀ ਕਾਮਿਆਂ ਨੂੰ ਰੋਜੀ-ਰੋਟੀ ਦੇ ਪਾ ਦਿੱਤੇ ਲਾਲੇ

ਰੋਮ(ਦਲਵੀਰ ਕੈਂਥ)- ਇਟਲੀ 'ਚ ਕੰਮ ਦੌਰਾਨ ਜਖ਼ਮੀ ਹੋ ਕੇ ਮਰੇ ਸਤਨਾਮ ਸਿੰਘ ਦੀ ਮੌਤ ਨੇ ਇਟਲੀ ਦੀ ਸੰਸਦ ਤੋਂ ਲੈ ਕੇ ਕਿਰਤ ਕਰਨ ਵਾਲੇ ਹਰ ਖੇਤਰ 'ਚ ਅਜਿਹੀ ਹਲਚਲ ਪੈਦਾ ਕਰ ਦਿੱਤੀ ਹੈ ਜਿਸ ਪ੍ਰਤੀ ਮੈਡਮ ਜੋਰਜ਼ੀਆ ਮੇਲੋਨੀ ਪ੍ਰਧਾਨ ਮੰਤਰੀ ਇਟਲੀ ਤੱਕ ਨੂੰ ਡੂੰਘਾ ਦੁੱਖ ਪ੍ਰਗਟ ਕਰਨਾ ਪਿਆ। ਬੇਸ਼ੱਕ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕੰਮ ਦੌਰਾਨ ਕਿਸੇ ਪ੍ਰਵਾਸੀ ਕਾਮੇ ਦੀ ਮੌਤ ਹੋਈ ਹੋਵੇ ਪਰ ਵਿਕਾਸ਼ਸ਼ੀਲ ਦੇਸ਼ਾਂ 'ਚ ਗਿਣਿਆ ਜਾਣ ਵਾਲਾ ਯੂਰਪੀਅਨ ਦੇਸ਼ ਇਟਲੀ  ਜਿਸ ਨੇ ਤਾਜ਼ੀ ਤਾਜ਼ੀ ਜੀ 7 ਸਿਖ਼ਰ ਸੰਮੇਲਨ ਦੇਸ਼  'ਚ ਕਰਵਾਕੇ ਵੱਡੀ ਸੌਹਰਤ ਖੱਟੀ । ਅਜਿਹੇ ਮਾਹੌਲ 'ਚ ਮਰਹੂਮ ਸਤਨਾਮ ਸਿੰਘ ਦੀ ਮੌਤ ਵਾਲੀ ਘਟਨਾ ਨਾਲ ਸਿਆਸੀ ਹਲਕਿਆਂ 'ਚ ਇਟਲੀ ਦੀ ਬਣੀ ਬਣਾਈ ਦਿੱਖ ਫਿੱਕੀ ਜਿਹੀ ਪੈ ਗਈ ਹੈ ਜਿਸ ਨੂੰ ਦੁਬਾਰਾ ਉਚਾਈ ਵੱਲ  ਲਿਜਾਣ ਲਈ ਇਟਲੀ ਸਰਕਾਰ ਹੁਣ ਬਹੁਤ ਹੀ ਸੰਜੀਦਾ ਕਾਰਵਾਈ ਕਰਨ 'ਚ ਜੁੱਟ ਗਈ ਹੈ, ਜਿਸ ਦੇ ਚੱਲਦਿਆਂ ਲਾਸੀਓ ਸੂਬਾ ਜਿੱਥੇ ਕਿ ਬਹੁਤ ਗਿਣਤੀ ਪ੍ਰਵਾਸੀ ਖੇਤੀ-ਬਾੜੀ ਦਾ ਕੰਮ ਕਰਦੇ ਹਨ, ਜਿਹਨਾਂ 'ਚ ਬਹੁ-ਗਿਣਤੀ ਭਾਰਤੀਆਂ ਦੀ ਹੈ।

ਇਹ ਖ਼ਬਰ ਵੀ ਪੜ੍ਹੋ- 'ਸ਼ਰਮਾ ਜੀ ਕੀ ਬੇਟੀ' ਫ਼ਿਲਮ ਦੀ ਰਿਲੀਜ਼ 'ਤੇ ਆਯੂਸ਼ਮਾਨ ਖੁਰਾਨਾ ਨੇ ਕੀਤੀ ਪਤਨੀ ਤਾਹਿਰਾ ਦੀ ਤਾਰੀਫ਼

ਲਾਸੀਓ ਸੂਬੇ 'ਚ ਹੁਣ ਪ੍ਰਸ਼ਾਸ਼ਨ ਖੇਤੀ-ਬਾੜੀ ਦਾ ਕੰਮ ਕਰਦੇ ਕਿਰਤੀਆਂ ਤੇ ਫਾਰਮਾਂ ਦੀ ਵਿਸੇ਼ਸ ਜਾਂਚ ਕਰਨ ਲਈ ਵਿਸੇ਼ਸ ਟੀਮ ਨਾਲ ਛਾਪੇ ਮਾਰੀ ਕਰ ਰਹੀ ਹੈ ਤਾਂ ਜੋ ਕਾਮਿਆਂ ਦੀ ਸੁਰੱਖਿਆ ਤੇ ਉਹਨਾਂ ਨੂੰ ਮਿਲ ਰਹੀਆਂ ਕੰਮ ਦੌਰਾਨ ਸਹੂਲਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ। ਇਸ ਛਾਪੇ ਮਾਰੀ 'ਚ ਜਾਂਚ ਕੀਤੀ ਜਾ ਰਹੀ ਹੈ ਕਿ ਮਾਲਕਾਂ ਵੱਲੋਂ ਕਾਮਿਆਂ ਨੂੰ ਸੁੱਰਖਿਆ ਅਤੇ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉੱਥੇ ਕੁਝ ਕੰਮਾਂ ਉਪੱਰ ਗੈਰ-ਕਾਨੂੰਨੀ ਕਾਮਿਆਂ ਦੇ ਫੜ੍ਹੇ ਜਾਣ 'ਤੇ ਫਾਰਮਾਂ ਦੇ ਮਾਲਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਧੜਾਧੜ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਇਹ ਛਾਪੇਮਾਰੀ ਮੁੱਖ ਤੌਰ 'ਤੇ ਲਾਤੀਨਾ ਜਿ਼ਲ੍ਹੇ 'ਚ ਜ਼ੋਰਾਂ ਨਾਲ ਚੱਲ ਰਹੀ ਹੈ, ਤਾਂ ਜੋ ਕਿਰਤੀਆਂ ਦੇ ਸੋਸ਼ਣ ਕਰ ਵਾਲਿਆਂ 'ਤੇ ਨੱਥ ਪਾਈ ਜਾ ਸਕੇ। ਪਰ ਇਸ ਛਾਪੇਮਾਰੀ ਨੇ ਉਹਨਾਂ ਸੈਂਕੜੇ ਪੰਜਾਬੀ ਕਾਮਿਆਂ ਨੂੰ ਰੋਜੀ-ਰੋਟੀ ਦੇ ਲਾਲੇ ਪਾ ਦਿੱਤੇ ਹਨ, ਜਿਹਨਾਂ ਕੋਲ ਇਟਲੀ ਦੇ ਪੇਪਰ ਨਹੀਂ ਹਨ ਤੇ ਉਹ ਲੱਖਾਂ ਰੁਪੲੈ ਕਰਜ਼ਾ ਚੁੱਕ ਇਟਲੀ ਘਰ ਦੀ ਗਰੀਬੀ ਦੂਰ ਕਰਨ ਆਏ ਹਨ।

ਇਹ ਖ਼ਬਰ ਵੀ ਪੜ੍ਹੋ- ਹਿਨਾ ਖਾਨ ਦੀ ਬ੍ਰੈਸਟ ਕੈਂਸਰ ਦੀ ਪੋਸਟ 'ਤੇ ਅਦਾਕਾਰਾ ਮਹਿਮਾ ਚੌਧਰੀ ਨੇ ਕੀਤਾ ਕੁਮੈਂਟ, ਕਿਹਾ ਤੁਸੀਂ ਬਹੁਤ ਬਹਾਦਰ ਹੋ

ਲਾਤੀਨਾ ਜਿ਼ਲ੍ਹੇ 'ਚ ਇੱਕ ਫਾਰਮ ਹਾਊਸ 'ਚ ਕਈ ਬੇਨਿਯਮੀਆਂ ਤੇ ਕਾਨੂੰਨ ਦੀ ਉਲੰਘਣਾ ਕਰਨ ਲਈ ਇੱਕ ਫਾਰਮ ਨੂੰ ਜਿੱਥੇ 4-5 ਦਿਨਾਂ ਲਈ ਬੰਦ ਕਰ ਦਿੱਤਾ ਹੈ ਉੱਥੇ ਸਬੰਧਤ ਮਾਲਕ ਨੂੰ ਹਜ਼ਾਰਾਂ ਯੂਰੋ ਜੁਰਮਾਨਾਂ ਵੀ ਕਰ ਦਿੱਤਾ ਗਿਆ ਹੈ।ਪ੍ਰਸ਼ਾਸ਼ਨ ਦੀ ਮਾਰ ਤੋਂ ਬਚਣ ਲਈ ਹੁਣ ਉਹਨਾਂ ਤਮਾਮ ਇਟਾਲੀਅਨ ਮਾਲਕਾਂ ਨੇ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ। ਜਿਹੜੇ ਕਿ ਪਹਿਲਾਂ ਗੈਰ-ਕਾਨੂੰਨੀ ਕਾਮਿਆਂ ਨੂੰ ਕੰਮ ਉਪੱਰ ਰੱਖਣ ਲਈ ਕਾਨੂੰਨ ਦੀ ਪ੍ਰਵਾਹ ਨਹੀਂ ਸੀ ਕਰਦੇ। ਇਸ ਪੇਚੀਦਾ ਸਥਿਤੀ 'ਚ ਲਾਸੀਓ ਸੂਬੇ 'ਚ ਰਹਿਣ ਬਸੇਰਾ ਕਰਦੇ ਗੈਰ-ਕਾਨੂੰਨੀ ਪ੍ਰਵਾਸੀ ਜਿਹਨਾਂ 'ਚ ਭਾਰਤੀਆਂ ਦਾ ਉਚੇਚਾ ਜਿ਼ਕਰ ਹੈ ਨੇ "ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ” ਨਾਲ ਆਪਣਾ ਦੁੱਖੜਾ ਸਾਂਝੈ ਕਰਦਿਆਂ ਪੰਜਾਬੀ ਕਾਮਿਆਂ ਕਿਹਾ ਕਿ ਸਾਡੇ ਇੱਕ ਭਰਾ ਸਤਨਾਮ ਸਿੰਘ ਦੀ ਮੌਤ ਲਈ ਸਾਨੂੰ ਲੜਨਾ ਜ਼ਰੂਰ ਚਾਹੀਦਾ ਹੈ ਪਰ ਇਸ ਇਨਸਾਫ਼ ਦੀ ਲੜਾਈ ਨਾਲ ਜਿਹੜਾ ਨੁਕਸਾਨ ਇਟਲੀ ਨੂੰ ਵਿਸ਼ਵ ਪੱਧਰ ਤੇ ਹੋਇਆ ਉਸ ਨੂੰ ਪੂਰਾ ਕਰਨ ਲਈ ਇਟਲੀ ਸਰਕਾਰ ਤੇ ਪੁਲਸ ਬੇਸ਼ੱਕ ਖੇਤੀ ਫਾਰਮਾਂ ਤੇ ਹੋਰ ਕਾਰੋਬਾਰੀ ਖੇਤਰਾਂ ਦੀ ਡੂੰਘਾਈ ਨਾਲ ਜਾਂਚ ਕਰਨ ਲੱਗੀ ਹੈ ਪਰ ਉਹਨਾਂ ਸਾਰੇ ਮਾਲਕਾਂ ਨੇ ਕੱਚੇ ਕਾਮਿਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਲਿਆ ਜਿਹਨਾਂ ਦੇ ਪਹਿਲਾਂ ਕਈ-ਕਈ ਕੱਚੇ ਕਾਮੇ ਮਜ਼ਦੂਰੀ ਕਰਦੇ ਸਨ।ਹਰ ਇਟਾਲੀਅਨ ਮਾਲਕ ਹੁਣ ਆਪਣਾ ਕਾਰੋਬਾਰ ਸਾਫ਼-ਸੁਥਰਾ ਤੇ ਕਾਨੂੰਨੀ ਤੌਰ ਤੇ ਸੁਚੱਜਾ ਰੱਖਣਾ ਚਾਹੁੰਦਾ ਹੈ ਜਿਸ ਲਈ ਹੁਣ ਬਹੁਤੇ ਇਟਾਲੀਅਨ ਮਾਲਕ ਕਿਸੇ ਵੀ ਹਾਲਤ ਵਿੱਚ ਕੱਚਾ ਕਾਮਾਂ ਰੱਖਣ ਨੂੰ ਰਾਜੀ ਨਹੀਂ ਹੋ ਰਹੇ।ਅਜਿਹੇ ਹਾਲਤਾਂ ਵਿੱਚ ਇਟਲੀ ਸਰਕਾਰ ਉਹਨਾਂ ਲੱਖਾਂ ਕਾਮਿਆਂ ਨੂੰ ਭੁੱਖਾ ਮਰਨ ਜਾਂ ਗਲਤ ਕੰਮ ਕਰਨ ਲਈ ਮਜ਼ਬੂਰ ਕਰ ਰਹੀ ਹੈ ਜਿਹਨਾਂ ਨੂੰ ਪੇਪਰ ਨਾ ਹੋਣ ਕਾਰਨ ਹੁਣ ਕੰਮ ਮਿਲਣਾ ਨਾਂਹ ਦੇ ਬਰਾਬਰ ਹੈ। ਇਟਲੀ ਸਰਕਾਰ ਨੇ ਜਿੱਥੇ ਸੰਜੀਦਗੀ ਤੇ ਸਾਊਪੁਣੇ 'ਚ ਮਰਹੂਮ ਸਤਨਾਮ ਸਿੰਘ ਦੀ ਹੋਈ ਮੌਤ ਪ੍ਰਤੀ ਕਾਰਵਾਈ ਕੀਤੀ ਹੈ ਕਿ ਹੁਣ ਸਰਕਾਰ ਇਟਲੀ ਉੁਹਨਾਂ ਲੱਖਾਂ ਗੈਰ-ਕਾਨੂੰਨੀਆਂ ਕਾਮਿਆਂ ਨੂੰ ਇਟਲੀ ਦੇ ਪੇਪਰ ਦੇ ਕੇ ਭੁੱਖਾ ਮਰਨ ਤੋਂ ਬਚਾਏਗੀ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।
 


author

Priyanka

Content Editor

Related News