ਏਸ਼ੀਅਨ ਕ੍ਰਿਕਟ ਕਲੱਬ ਬਣਿਆ ਇਟਾਲੀਅਨ ਲੀਗ 2019 ਦਾ ਚੈਂਪੀਅਨ
Wednesday, Jun 12, 2019 - 10:06 AM (IST)
ਮਿਲਾਨ , (ਸਾਬੀ ਚੀਨੀਆ)— ਇਟਲੀ ਕ੍ਰਿਕਟ ਲੀਗ 2019 ਦੇ ਫਾਈਨਲ ਮੈਚ 'ਚ 'ਕਿੰਗਜ਼ ਇਲੈਵਨ' ਨੂੰ ਹਰਾ ਕੇ ਏਸ਼ੀਅਨ ਲਾਤੀਨਾ ਕ੍ਰਿਕਟ ਕਲੱਬ ਸਾਲ 2019 ਦਾ ਨਵਾਂ ਚੈਪੀਅਨ ਬਣ ਗਿਆ। ਇਟਲੀ ਕ੍ਰਿਕਟ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਕੋਪਾ ਇਟਾਲੀਆ ਦੇ ਫਾਈਨਲ ਮੈਚ 'ਚ ਏਸ਼ੀਅਨ ਕ੍ਰਿਕਟ ਕਲੱਬ ਨੇ ਤੇਜ਼ ਪਿੱਚ 'ਤੇ ਵਧੀਆ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਗੁਆ ਕੇ 117 ਦੌੜਾਂ ਦਾ ਸਕੋਰ ਬਣਾਇਆ।
ਇਸ ਦੇ ਜਵਾਬ 'ਚ 'ਕਿੰਗਜ਼ ਇਲੈਵਨ' ਦੇ ਬੱਲੇਬਾਜ਼ਾਂ ਨੇ ਸ਼ਰਮਨਾਕ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਮਰਥਕਾਂ ਨੂੰ ਨਿਰਾਸ਼ ਕੀਤਾ ਤੇ ਪੂਰੀ ਟੀਮ 61 ਦੌੜਾਂ ਹੀ ਬਣਾ ਕੇ ਆਲ ਆਊਟ ਹੋ ਗਈ। ਕਿੰਗਜ਼ ਇਲੈਵਨ ਦੇ ਬੱਲੇਬਾਜ਼ੀ ਕ੍ਰਮ ਨੇ ਜਿਸ ਤਰ੍ਹਾਂ ਏਸ਼ੀਅਨ ਗੇਂਦਬਾਜ਼ੀ ਅੱਗੇ ਆਤਮ-ਸਮਰਪਣ ਕੀਤਾ ਕਿ ਏਸ਼ੀਅਨ ਆਸਾਨੀ ਨਾਲ ਚੈਂਪੀਅਨ ਬਣ ਗਿਆ। ਆਪਣੀ ਹਾਰ ਨੂੰ ਕ੍ਰਿਕਟ ਦਾ ਹਿੱਸਾ ਦੱਸਦੇ ਹੋਏ ਕਿੰਗਜ਼ ਇਲੈਵਨ ਦੇ ਕੋਚ ਨੇ ਆਖਿਆ ਕਿ ਅੱਜ ਦਾ ਦਿਨ ਉਨ੍ਹਾਂ ਦਾ ਨਹੀਂ ਸੀ। ਬੱਲੇਬਾਜ਼ਾਂ ਨੇ ਸਾਨੂੰ ਨਿਰਾਸ਼ ਜ਼ਰੂਰ ਕੀਤਾ।