ਇਟਲੀ: ਕੋਵਿਡ-19 'ਤੇ ਸਰਕਾਰ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਬਜ਼ੁਰਗ

Friday, Mar 06, 2020 - 01:52 PM (IST)

ਇਟਲੀ: ਕੋਵਿਡ-19 'ਤੇ ਸਰਕਾਰ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਬਜ਼ੁਰਗ

ਰੋਮ- ਕੋਰੋਨਾਵਾਇਰਸ ਤੋਂ ਬਚਣ ਦੇ ਲਈ ਘਰਾਂ ਵਿਚ ਰਹਿਣ ਦੀ ਸਰਕਾਰ ਦੀ ਸਲਾਹ ਨੂੰ ਇਟਲੀ ਦੇ ਬਜ਼ੁਰਗ ਨਜ਼ਰਅੰਦਾਜ਼ ਕਰ ਰਹੇ ਹਨ। ਯੂਰਪ ਵਿਚ ਕੋਰੋਨਾਵਾਇਰਸ ਇਟਲੀ ਤੋਂ ਫੈਲਿਆ ਹੈ ਤੇ ਹੁਣ ਤੱਕ ਇਸ ਨਾਲ ਇਟਲੀ ਵਿਚ 148 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਪਾਨ ਤੋਂ ਬਾਅਦ ਬਜ਼ੁਰਗਾਂ ਦੀ ਸਭ ਤੋਂ ਵਧੇਰੇ ਗਿਣਤੀ ਇਟਲੀ ਵਿਚ ਹੈ। ਵਾਇਰਸ ਸਭ ਤੋਂ ਤੇਜ਼ੀ ਨਾਲ ਬਜ਼ੁਰਗਾਂ ਨੂੰ ਆਪਣੇ ਲਪੇਟ ਵਿਚ ਲੈਂਦਾ ਹੈ। 

ਅਜਿਹੇ ਬਜ਼ੁਰਗਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਸੀ। ਬੁੱਧਵਾਰ ਨੂੰ ਦੇਸ਼ਭਰ ਵਿਚ ਸਕੂਲਾਂ ਨੂੰ ਦੋ ਹਫਤਿਆਂ ਲਈ ਬੰਦ ਕਰਨ ਦੇ ਐਲਾਨ ਤੋਂ ਬਾਅਦ ਤਕਰੀਬਨ 84 ਲੱਖ ਵਿਦਿਆਰਥੀਆਂ ਨੂੰ ਘਰਾਂ ਵਿਚ ਪੜ੍ਹਨਾ ਪੈ ਰਿਹਾ ਹੈ। ਇਥੋਂ ਦੇ ਖੇਡ ਦੇ ਮੈਦਾਨਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿ ਬਜ਼ੁਰਗ ਆਪਣੇ ਦੋਹਤੇ-ਪੋਤਿਆਂ ਨਾਲ ਸਮਾਂ ਬਿਤਾ ਰਹੇ ਹਨ ਤੇ ਇਹ ਉਹਨਾਂ ਨੂੰ ਘਰਾਂ ਵਿਚ ਰਹਿਣ ਦੀ ਦਿੱਤੀ ਹੋਈ ਸਲਾਹ ਦੇ ਬਿਲਕੁੱਲ ਉਲਟ ਹੈ। ਇਕ ਬਜ਼ੁਰਗ ਲੋਰੇਂਜੋ ਰੋਮਾਨੋ ਨੇ ਕਿਹਾ ਕਿ ਆਪਣੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਆਪਣੇ ਦੋਹਤੇ-ਪੋਤਿਆਂ ਦੀ ਦੇਖਭਾਲ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਉਹ ਵਧੇਰੇ ਸਮਾਂ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ- 

ਸੋਸ਼ਲ ਮੀਡੀਆ 'ਤੇ ਕੋਰੋਨਾਵਾਇਰਸ ਬਾਰੇ ਫੈਲੀਆਂ ਇਹਨਾਂ ਅਫਵਾਹਾਂ ਤੋਂ ਰਹੋ ਸਾਵਧਾਨ

WHO ਦੀ ਅਪੀਲ: 'ਆਓ ਮਿਲ ਕੇ ਲੜੀਏ ਕੋਰੋਨਾਵਾਇਰਸ ਖਿਲਾਫ ਲੜਾਈ' (ਵੀਡੀਓ)


author

Baljit Singh

Content Editor

Related News