ਇਟਲੀ ਸਰਕਾਰ ਵਲੋਂ ਦੇਸ਼ ''ਚ ਔਰਤਾਂ ਦੀ ਛਾਤੀ ਦੇ ਕੈਂਸਰ ਨੂੰ ਨੱਥ ਪਾਉਣ ਲਈ ਪੈਕੇਜ ਦਾ ਐਲਾਨ
Sunday, Jul 11, 2021 - 05:22 PM (IST)
ਰੋਮਇਟਲੀ (ਕੈਂਥ): ਅਜੋਕੇ ਸਮੇਂ ਦੌਰਾਨ ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਨੇ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ।ਇਸ ਨਾਮੁਰਾਦ ਬਿਮਾਰੀ ਨਾਲ ਹੁਣ ਤੱਕ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਕੈਂਸਰ ਮਤਲਬ ਬੰਦਾ ਕੈਂਸਲ ਜਿਸ ਨੂੰ ਇਹ ਬਿਮਾਰੀ ਹੁੰਦੀ ਹੈ ਉਸ ਮਰੀਜ਼ ਦੀ ਜਾਨ 'ਤੇ ਬਣ ਆਉਂਦੀ ਹੈ। ਕੈਂਸਰ ਕਈ ਤਰ੍ਹਾਂ ਦਾ ਹੋਣ ਕਾਰਨ ਅਕਸਰ ਡਾਕਟਰਾਂ ਲਈ ਚੁਣੌਤੀ ਬਣਿਆ ਰਹਿੰਦਾ ਹੈ। ਬੰਦਿਆਂ ਨਾਲ਼ੋਂ ਬੀਬੀਆਂ ਇਸ ਬਿਮਾਰੀ ਦਾ ਵੱਧ ਸ਼ਿਕਾਰ ਹੁੰਦੀਆਂ ਹਨ।
ਗਲੋਬਲ ਪੱਧਰ 'ਤੇ ਇਨਸਾਨੀ ਸਰੀਰ ਅੰਦਰ ਇੱਕ ਪਾਇਆ ਜਾਣ ਵਾਲਾ ਕੈਂਸਰ ਰੋਗ ਅਨੇਕਾਂ ਲੋਕਾਂ ਨੂੰ ਨਿਗਲ ਚੁੱਕਾ ਹੈ ਪਰ ਉੱਥੇ ਹੀ ਮੌਕੇ ਦੀਆਂ ਸਰਕਾਰਾਂ ਅਤੇ ਮਾਹਰ ਟੀਮਾਂ ਵਲੋਂ ਇਸ ਰੋਗ ਤੋਂ ਲੋਕਾਂ ਨੂੰ ਬਚਾਉਣ ਲਈ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ। ਬਹੁਤ ਸਾਰੀਆ ਔਰਤਾਂ ਛਾਤੀ ਦੇ ਕੈਂਸਰ ਰੋਗ ਨਾਲ ਪੀੜ੍ਹਤ ਹੰਦੀਆ ਹਨ ਅਤੇ ਹੁਣ ਵੀ ਹੋ ਰਹੀਆਂ ਹਨ ।ਦੁਨੀਆ ਦਾ ਸ਼ਾਇਦ ਕੋਈ ਅਜਿਹਾ ਦੇਸ਼ ਹੋਵੇ ਜਿਹੜਾ ਕੈਂਸਰ ਦੇ ਦੈਂਤ ਤੋਂ ਬਚਿਆ ਹੋਵੇ ਪਰ ਹਰ ਦੇਸ਼ ਇਸ ਤੋਂ ਨਿਜਾਤ ਪਾਉਣ ਲਈ ਜੰਗੀ ਪੱਧਰ 'ਤੇ ਉਪਰਾਲੇ ਕਰ ਰਿਹਾ ਹੈ।ਇਟਲੀ ਸਰਕਾਰ ਵੱਲੋਂ ਵੀ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ 20 ਮਿਲੀਅਨ ਯੂਰੋ ਦਾ ਵਿਸ਼ੇਸ਼ ਇੱਕ ਪੈਕੇਜ਼ ਜਾਰੀ ਕੀਤਾ ਗਿਆ ਹੈ ਜੋ ਉਨ੍ਹਾਂ ਔਰਤਾ ਲਈ ਹੋਵੇਗਾ ਜਿਹੜੀਆ ਛਾਤੀ ਦੇ ਕੈਂਸਰ ਨਾਲ ਪੀੜ੍ਹਤ ਹਨ।
ਪੜ੍ਹੋ ਇਹ ਅਹਿਮ ਖਬਰ- 5 ਭਾਸ਼ਾਵਾਂ ਦੀ ਗਿਆਤਾ ਸ਼ੁੱਭਨੀਤ ਕੌਰ ਨੇ ਇਟਲੀ 'ਚ ਗੱਡੇ ਝੰਡੇ, ਪੜ੍ਹਾਈ 'ਚ ਹਾਸਲ ਕੀਤੇ 100 ਫੀਸਦੀ ਅੰਕ
ਇਸ ਗੱਲ ਦਾ ਐਲਾਨ ਇਟਲੀ ਦੇ ਸਿਹਤ ਮੰਤਰੀ ਰੋਬੈਂਰਤੋ ਸੰਪਰੈਜ਼ਾ ਨੇ ਮੀਡੀਆ ‘ਚ ਜਨਤਕ ਕਰਕੇ ਦਸਤਖ਼ਤ ਕਰ ਦਿੱਤੇ ਹਨ।ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਟਲੀ ਵਿੱਚ ਔਰਤਾਂ ਦੇ ਛਾਤੀ ਦੇ ਕੈਂਸਰ ਅਤੇ ਹਾਰਮੋਨ ਥੈਰੇਪੀ ਵਾਲੀਆਂ ਔਰਤਾਂ ਲਈ 20 ਮਿਲੀਅਨ ਯੂਰੋ ਮੁਫ਼ਤ ਜਿਨੋਮਿਕ ਟੈਸਟਾਂ ਲਈ ਜਾਰੀ ਕੀਤੇ ਹਨ।ਉਨ੍ਹਾਂ ਕਿਹਾ ਕਿ ਆਓ ਕੈਂਸਰ ਦੇ ਵਿਰੁੱਧ ਲੜਾਈ ਵਿੱਚ ਆਪਣੀ ਜਨਤਕ ਸਿਹਤ ਨੂੰ ਪਹਿਲ ਦੇ ਤੌਰ 'ਤੇ ਮਜਬੂਤ ਕਰੀਏ, ਤਾਂ ਜੋ ਇਸ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆਉਣ ਤੋਂ ਬਚ ਸਕੀਏ।ਇਸ ਦੇ ਇਲਾਜ ਤੋਂ ਪਹਿਲਾਂ ਜਾਗਰੂਕਤਾ ਬਹੁਤ ਜ਼ਰੂਰੀ ਹੈ।