ਸੰਰਾ ਦੇ ਕਾਫ਼ਲੇ 'ਚ ਯਾਤਰਾ ਦੌਰਾਨ ਇਟਲੀ ਦੇ ਰਾਜਦੂਤ ਦਾ ਕਾਂਗੋ 'ਚ ਕਤਲ

2/23/2021 12:56:11 AM

ਰੋਮ-ਕਾਂਗੋ 'ਚ ਇਟਲੀ ਦੇ ਰਾਜਦੂਤ ਅਤੇ ਇਕ ਇਤਾਲਵੀ ਪੁਲਸ ਅਧਿਕਾਰੀ ਦਾ ਸੋਮਵਾਰ ਨੂੰ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਹੋਈ ਜਦ ਉਹ ਸੰਯੁਕਤ ਰਾਸ਼ਟਰ ਦੇ ਕਾਫਲੇ 'ਚ ਕਾਂਗੋ ਦੀ ਯਾਤਰਾ ਕਰ ਰਹੇ ਸਨ। ਇਕ ਸੰਖੇਪ ਬਿਆਨ 'ਚ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਲੁਕਾ ਅਤਾਨਾਸੀਉ ਅਤੇ ਅਧਿਕਾਰੀ ਦੀ ਗੋਮਾ 'ਚ ਹੱਤਿਆ ਕੀਤੀ ਗਈ।

ਉਹ ਕਾਂਗੋ 'ਚ ਸੰਯੁਕਤ ਰਾਸ਼ਟਰ ਸਥਿਤੀਕਰਨ ਮਿਸ਼ਨ ਦੇ ਕਾਫਲੇ 'ਚ ਯਾਤਰਾ ਕਰ ਰਹੇ ਸਨ। ਹੋਰ ਕੋਈ ਬਿਊਰਾ ਫਿਲਹਾਲ ਕੋਈ ਉਪਲੱਬਧ ਨਹੀਂ ਹੈ। ਜ਼ਿਕਰਯੋਗ ਹੈ ਕਿ ਕਾਂਗੋ ਨੂੰ ਸਾਲ 1960 'ਚ ਆਜ਼ਾਦੀ ਮਿਲੀ ਸੀ ਅਤੇ ਉਸ ਵੇਲੋ ਤੋਂ ਪਹਿਲੀ ਵਾਰ ਜਨਵਰੀ 2019 'ਚ ਲੋਕਤਾਂਤਰਿਕ ਅਤੇ ਸ਼ਾਂਤੀਮਈ ਤਰੀਕੇ ਨਾਲ ਸੱਤਾ ਤਬਦੀਲ ਹੋਈ ਸੀ ਅਤੇ ਫੈਲਿਕਸ ਤਿਸ਼ਸੈਕੇਡੀ ਨੂੰ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਨੇ ਵਿਵਾਦਿਤ ਚੋਣਾਂ 'ਚ ਸ਼ਕਤੀਸ਼ਾਲੀ ਜੋਸਫ ਕਬੀਲਾ ਤੋਂ ਸੱਤਾ ਪ੍ਰਾਪਤ ਕੀਤੀ ਸੀ।

ਇਹ ਵੀ ਪੜ੍ਹੋ -ਅਮਰੀਕਾ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ ਪਾਰ

ਇਸ ਚੋਣਾਂ 'ਚ ਵੱਡੇ ਪੱਧਰ 'ਤੇ ਧਾਂਧਲੀ ਕਰਨ ਅਤੇ ਕਬੀਲਾ ਵੱਲੋਂ ਫੈਲਿਕਸ ਨੂੰ ਸੱਤਾ 'ਚ ਲਿਆਉਣ ਲ਼ਈ ਗੁਪਤ ਸਮਝੌਤਾ ਕਰਨ ਦੇ ਦੋਸ਼ ਲਗੇ ਜਦਕਿ ਕਥਿਤ ਤੌਰ 'ਤੇ ਲੀਕ ਹੋਏ ਚੋਣ ਅੰਕੜਿਆਂ ਮੁਤਾਬਕ ਵਿਰੋਧੀ ਧਿਰ ਉਮੀਦਵਾਰ ਨੂੰ ਅਸਲ 'ਚ ਜਿੱਤ ਮਿਲੀ ਸੀ। ਆਕਾਰ 'ਚ ਪੱਛਮੀ ਯੂਰਪ ਦੇ ਬਰਾਬਰ ਅਤੇ ਸਰੋਤ ਨਾਲ ਭਰੇ ਕਾਂਗੋ 'ਚ ਦਹਾਕਿਆਂ ਤੱਕ ਭ੍ਰਿਸ਼ਟ ਤਾਨਾਸ਼ਾਹੀ ਰਹੀ ਹੈ। ਸੰਯੁਕਤ ਰਾਸ਼ਟਰ ਮਿਸ਼ਨ ਤਹਿਤ ਸ਼ਾਂਤੀ ਸਥਾਪਤ ਕਰਨ ਅਤੇ ਸੁਰੱਖਿਆ ਕਾਰਜ ਕਾਂਗੋ ਪ੍ਰਸ਼ਾਸਨ ਨੂੰ ਸੌਂਪਣ ਲਈ ਉਥੇ 15 ਹਜ਼ਾਰ ਫੌਜੀ ਤਾਇਨਾਤ ਹਨ।

ਇਹ ਵੀ ਪੜ੍ਹੋ -ਪਾਕਿ : ਪਿਛਲੇ 50 ਸਾਲਾਂ 'ਚ ਰੇਲਵੇ ਨੂੰ ਹੋਇਆ ਕਰੀਬ 1.2 ਟ੍ਰਿਲੀਅਨ ਰੁਪਏ ਦਾ ਘਾਟਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor Karan Kumar