ਕੈਨੇਡਾ ''ਚ ਰਹਿੰਦੇ ਪੰਜਾਬੀਆਂ ਲਈ ਘਰ ਖਰੀਦਣਾ ਹੋਇਆ ਔਖਾ, ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ''ਚ ਕੀਤਾ ਵਾਧਾ

06/08/2023 5:41:13 PM

ਜਲੰਧਰ - ਪੰਜਾਬ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਆਪਣੇ ਮੁਲਕ ਨੂੰ ਛੱਡ ਕੇ ਵਿਦੇਸ਼ ਦੀ ਧਰਤੀ 'ਤੇ ਜਾ ਰਹੇ ਹਨ ਅਤੇ ਉਥੇ ਹੀ ਰਹਿ ਰਹੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਪੜ੍ਹਾਈ ਜਾਂ ਕੰਮ ਕਰਨ ਲਈ ਵਿਦੇਸ਼ ਵਿੱਚ ਗਏ ਹੋਏ ਹਨ ਪਰ ਉਹ ਹੁਣ ਉਥੇ ਰਹਿ ਕੇ ਹੀ ਆਪਣਾ ਮਕਾਨ ਖ਼ਰੀਦ ਰਹੇ ਹਨ। ਇਸ ਦੌਰਾਨ ਜੇਕਰ ਗੱਲ ਕੈਨੇਡਾ ਗਏ ਭਾਰਤੀਆਂ ਦੀ ਕੀਤੀ ਜਾਵੇ ਤਾਂ ਉਕਤ ਥਾਂ 'ਤੇ ਰਹਿਣ ਵਾਲੇ ਭਾਰਤੀ ਲੋਕਾਂ ਦਾ ਕੈਨੇਡਾ 'ਚ ਘਰ ਖਰੀਦਣ ਦਾ ਸੁਫ਼ਨਾ ਸਾਕਾਰ ਹੋਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ ਦਰਾਂ ਵਿੱਚ 25 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ, ਜੋ ਪਿਛਲੇ ਸਾਲ ਤੋਂ ਲਗਾਤਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ

ਦੱਸ ਦੇਈਏ ਕਿ ਪਹਿਲਾਂ ਇਹ ਵਿਆਜ ਦਰ 1.5 ਫ਼ੀਸਦੀ ਸੀ, ਜੋ ਹੁਣ 4.75 ਫ਼ੀਸਦੀ 'ਤੇ ਪਹੁੰਚ ਗਈ ਹੈ। ਜਿਹੜੇ ਭਾਰਤੀ ਲੋਕ ਕੈਨੇਡਾ ਵਿੱਚ ਮਕਾਨ ਲੈਣ ਦਾ ਸੁਫ਼ਨਾ ਵੇਖ ਰਹੇ ਹਨ, ਉਹ ਹੁਣ ਵਿਆਜ ਦਰਾਂ ਵਿੱਚ ਵਾਧਾ ਹੋਣ ਕਾਰਨ ਬਹੁਤ ਪ੍ਰਭਾਵਿਤ ਹੋ ਰਹੇ ਹਨ। ਲੇਬਰ ਫੋਰਸ ਦੇ ਤਾਜ਼ਾ ਸਰਵੇਖਣ ਅਨੁਸਾਰ ਕੈਨੇਡਾ ਵਿਖੇ ਅਪ੍ਰੈਲ ਦੇ ਮਹੀਨੇ 41,000 ਨੌਕਰੀਆਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਰਹਿਣ ਲਈ ਨਵੇਂ ਘਰਾਂ ਚਾਹੀਦੇ ਹਨ। ਇਸ ਮੌਕੇ ਮੁਸ਼ਕਿਲ ਇਸ ਗੱਲ ਦੀ ਹੈ ਕਿ ਬੈਂਕ ਆਫ ਕੈਨੇਡਾ ਹੌਲੀ-ਹੌਲੀ ਆਪਣੇ ਹੋਮ ਲੋਨ ਦੀਆਂ ਦਰਾਂ ਵਿੱਚ ਵਾਧਾ ਕਰਦਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਵੱਡੀ ਰਾਹਤ: RBI ਨੇ ਰੈਪੋ ਦਰ ਨੂੰ 6.5% 'ਤੇ ਰੱਖਿਆ ਬਰਕਰਾਰ, ਕਰਜ਼ਿਆਂ ਦੀਆਂ ਕਿਸ਼ਤਾਂ 'ਚ ਨਹੀਂ ਕੀਤਾ ਕੋਈ ਵਾਧਾ

ਦੱਸ ਦੇਈਏ ਕਿ ਕੈਨੇਡਾ ਵਿਖੇ ਰਹਿ ਰਹੇ ਬਹੁਤ ਸਾਰੇ ਭਾਰਤੀ ਬੈਂਕਾਂ ਤੋਂ ਕਰਜ਼ਾ ਲੈ ਕੇ ਘਰ ਲੈ ਰਹੇ ਹਨ। ਮਕਾਨਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਹੋਣ ਨਾਲ ਲੋਕਾਂ ਨੂੰ ਘਰਾਂ ਦੀਆਂ ਕਿਸ਼ਤਾਂ ਭਰਨ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆ ਸਕਦੀਆਂ ਹਨ। ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿੱਚ .25 ਫੀਸਦੀ ਦਾ ਵਾਧਾ ਕਰਕੇ ਕੈਨੇਡਾ ਰਹਿ ਰਹੇ ਭਾਰਤੀਆਂ ਨੂੰ ਝਟਕਾ ਦਿੱਤਾ ਹੈ।


rajwinder kaur

Content Editor

Related News